ਪਟਿਆਲਾ (ਰਾਣਾ) - ਨਗਰ ਨਿਗਮ ਦੀ ਹਦੂਦ ਵਿਚ ਨਾਜਾਇਜ਼ ਉਸਾਰੀਆਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਨੂੰ ਰੋਕਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਅੱਜਕਲ ਨਿਗਮ ਏਜੰਟਾਂ ਦੀ ਮਿਹਰਬਾਨੀ ਨਾਲ ਚਲਦਾ ਪ੍ਰਤੀਤ ਹੋ ਰਿਹਾ ਹੈ ਕਿਉਂਕਿ ਸ਼ਹਿਰ ਦੇ ਨਾਲ ਲਗਦੇ ਇਲਾਕਿਆਂ ਵਿਚ ਨਗਰ ਨਿਗਮ ਦਾ ਕੋਈ ਅਫਸਰ ਕਦੇ ਚੈਕਿੰਗ ਕਰਦਾ ਨਹੀਂ ਦੇਖਿਆ ਗਿਆ। ਇਸ ਕਾਰਨ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਤ੍ਰਿਪੜੀ ਤੋਂ ਝਿੱਲ ਰੋਡ, ਅਲੀਪੁਰ ਰੋਡ ਤੇ ਸਨੌਰ ਰੋਡ ਸਮੇਤ ਅਨੇਕਾਂ ਹੀ ਅਜਿਹੀਆਂ ਥਾਵਾਂ ਹਨ, ਜਿੱਥੇ ਰਾਤੋ-ਰਾਤ ਬਿਲਡਿੰਗਾਂ ਉਸਾਰ ਦਿੱਤੀਆਂ ਜਾਂਦੀਆਂ ਹਨ। ਰਾਤ ਨੂੰ ਹੀ ਕਲੀਆਂ ਫੇਰ ਕੇ ਪੁਰਾਣੀਆਂ ਬਿਲਡਿੰਗਾਂ ਦਾ ਭੁਲੇਖਾ ਪਾਇਆ ਜਾਂਦਾ ਹੈ। ਨਿਗਮ ਦੇ ਨਿਯਮਾਂ ਮੁਤਾਬਕ ਕੋਈ ਵੀ ਸ਼ੋਅਰੂਮ ਦੀ ਉਸਾਰੀ ਕਰਨ ਵਾਲਾ ਰੇਤਾ, ਬਜਰੀ, ਸ਼ਟਰਿੰਗ ਦਾ ਸਾਮਾਨ ਸੜਕ 'ਤੇ ਨਹੀਂ ਸੁੱਟ ਸਕਦਾ। ਫਿਰ ਵੀ ਨਾਜਾਇਜ਼ ਸ਼ੋਅਰੂਮ ਬਣਾਉਣ ਸ਼ਰੇਆਮ ਸੜਕਾਂ 'ਤੇ ਸਾਮਾਨ ਸੁੱਟ ਕੇ ਰਸਤਾ ਤੰਗ ਕਰ ਦਿੰਦੇ ਹਨ। ਦੂਜਾ ਧੂੜ-ਮਿੱਟੀ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦੀ ਪਤਾ ਨਹੀਂ ਅਜਿਹੀ ਕੀ ਮਜਬੂਰੀ ਹੈ ਕਿ ਉਹ ਚਾਹੁੰਦੇ ਹੋਏ ਵੀ ਨਾਜਾਇਜ਼ ਉਸਾਰੀਆਂ 'ਤੇ ਸ਼ਿਕੰਜਾ ਨਹੀਂ ਕੱਸ ਰਹੇ? ਇਸ ਲਾਪ੍ਰਵਾਹੀ ਕਾਰਨ ਇਕ ਪਾਸੇ ਜਿੱਥੇ ਨਗਰ ਨਿਗਮ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ, ਉੁਥੇ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮਹਿਕਮੇ ਸਮੇਤ ਸੂਬੇ ਨੂੰ ਭ੍ਰਿਸ਼ਟਾਚਾਰ-ਮੁਕਤ ਕਰਨ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ।
ਜੇਲ 'ਚ 'ਸਵੱਛ ਭਾਰਤ ਅਭਿਆਨ' ਪੰਦਰਵਾੜਾ ਚਲਾਇਆ
NEXT STORY