ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)- ਸਿਟੀ ਪੁਲਸ ਨੇ 30 ਪੇਟੀਆਂ ਨਾਜਾਇਜ਼ ਸ਼ਰਾਬ ਬ੍ਰਾਮਦ ਕੀਤੀ ਹੈ।
ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਖਰੜ ਬੱਸ ਸਟੈਂਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਕਾਰ ਨੰਬਰ ਪੀ. ਬੀ. 01 ਬੀ-0877 ਨੂੰ ਰੋਕਿਆ ਤਾਂ ਉਸਦਾ ਡਰਾਈਵਰ ਘਬਰਾ ਗਿਆ ਤੇ ਕਾਰ ਨੂੰ ਭਜਾਉਣ ਲੱਗਾ। ਪੁਲਸ ਨੇ ਕਾਰ ਨੂੰ ਘੇਰ ਲਿਆ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬ੍ਰਾਮਦ ਕੀਤੀ।
ਪੁਲਸ ਨੇ ਅਜੇ ਕੁਮਾਰ ਪੁੱਤਰ ਹਰਭਜਨ ਕੁਮਾਰ ਵਾਸੀ ਪਿੰਡ ਬਣੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਰੋਪੜ ਤੇ ਵਿਕਾਸ ਸ਼ਰਮਾ ਪੁੱਤਰ ਬਲਰਾਜ ਵਾਸੀ ਪਿੰਡ ਭਟੌਲੀ ਥਾਣਾ ਮਹਿਤਪੁਰ ਜ਼ਿਲਾ ਊਨਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਵਾਂ ਮੁਲਜ਼ਮਾਂ ਨੂੰ 19 ਜੁਲਾਈ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜਨਾਥ ਨੂੰ ਨਸ਼ਿਆਂ 'ਤੇ ਰਾਸ਼ਟਰੀ ਨੀਤੀ ਬਣਾਉਣ ਲਈ ਕਿਹਾ
NEXT STORY