ਲੁਧਿਆਣਾ,(ਰਿਸ਼ੀ)- ਸ਼ਨੀਵਾਰ ਦੇਰ ਰਾਤ ਮਲਹੋਤਰਾ ਹੋਟਲ 'ਚ ਇਕ ਪਾਰਟੀ ਦੌਰਾਨ ਦੋ ਧਿਰਾਂ 'ਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਬਚਾਅ ਕਰਨ ਆਏ ਰਿਟਾਇਰਡ ਏ. ਡੀ. ਸੀ. ਪੀ. ਸਤੀਸ਼ ਮਲਹੋਤਰਾ ਦੇ ਭਤੀਜੇ ਦੇ ਸਿਰ 'ਚ ਦੂਜੀ ਧਿਰ ਦੇ ਹਮਲਾਵਰਾਂ ਨੇ ਕੱਚ ਦੀ ਬੋਤਲ ਮਾਰ ਦਿੱਤੀ।
ਜ਼ਖ਼ਮੀ ਨੂੰ ਲਹੂ-ਲੁਹਾਨ ਸਥਿਤੀ 'ਚ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਨੌਜਵਾਨ ਦੇ ਸਿਰ 'ਚ 22 ਟਾਂਕੇ ਲੱਗੇ ਹਨ। ਇਸ ਮਾਮਲੇ 'ਚ ਥਾਣਾ ਲਾਡੋਵਾਲ ਦੀ ਪੁਲਸ ਨੇ ਧਾਰਾ 323, 325, 341, 148, 149, 506 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਇੰਚਾਰਜ ਵਰਿੰਦਰਪਾਲ ਅਨੁਸਾਰ ਜ਼ਖ਼ਮੀ ਨੌਜਵਾਨ ਦੀ ਪਛਾਣ ਅਮਨ ਨਿਵਾਸੀ ਨਿਊ ਸ਼ਿਵਾ ਜੀ ਨਗਰ ਦੇ ਰੂਪ ਵਿਚ ਹੋਈ ਹੈ। ਜ਼ਖ਼ਮੀ ਹੌਜ਼ਰੀ ਵਪਾਰੀ ਹੈ। ਪੁਲਸ ਨੇ ਉਸ ਦੇ ਦੋਸਤ ਰਿਤੇਸ਼ ਦੀ ਸ਼ਿਕਾਇਤ 'ਤੇ ਅੱਧਾ ਦਰਜਨ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਉਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਮਲਹੋਤਰਾ ਹੋਟਲ 'ਚ ਪਾਰਟੀ ਚੱਲ ਰਹੀ ਸੀ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਵਿਵਾਦ ਹੋ ਗਿਆ। ਉਸ ਦਾ ਦੋਸਤ ਅਮਨ ਬਚਾਅ ਕਰਨ ਆਇਆ ਤਾਂ ਦੂਜੀ ਧਿਰ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਸਿਰ 'ਚ ਕੱਚ ਦੀ ਬੋਤਲ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਧਮਕਾਉਣ ਲਈ ਰਿਵਾਲਵਰ ਵੀ ਬਾਹਰ ਕੱਢ ਲਏ। ਉਨ੍ਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਪੁਲਸ ਅਨੁਸਾਰ ਮਾਮਲੇ 'ਚ ਨਾਮਜ਼ਦ ਲੋਕਾਂ ਦੀ ਪਛਾਣ ਦਿਨੇਸ਼, ਸ਼ੇਖਰ ਅਤੇ ਉਨ੍ਹਾਂ ਦੇ 4 ਅਣਪਛਾਤੇ ਸਾਥੀਆਂ ਦੇ ਰੂਪ ਵਿਚ ਹੋਈ। ਪੁਲਸ ਨੇ ਹੋਟਲ 'ਚ ਜਾ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਕੇ ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਹੋਟਲ 'ਚ ਹਥਿਆਰ ਲਿਜਾਣ ਦੀ ਹੋਵੇ ਜਾਂਚ
ਰਿਟਾਇਰਡ ਏ. ਡੀ. ਸੀ. ਪੀ. ਮਲਹੋਤਰਾ ਅਤੇ ਕੌਂਸਲਰ ਸੁਮਿਤ ਮਲਹੋਤਰਾ ਨੇ ਪੁਲਸ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਹੋਟਲ 'ਚ ਹਥਿਆਰ ਲਿਜਾਣ 'ਤੇ ਪਾਬੰਦੀ ਲਾਈ ਗਈ ਹੈ। ਇਸ ਦੌਰਾਨ ਰਿਵਾਲਵਰ ਲੈ ਕੇ ਆਉਣ ਵਾਲੇ ਨੂੰ ਰੋਕ ਕੇ ਚੈਕਿੰਗ ਕਿਉਂ ਨਹੀਂ ਕੀਤੀ ਗਈ। ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸ਼ਾਰਟ-ਸਰਕਟ ਨਾਲ ਲੋਧੀ ਕਲੱਬ ਦਾ ਸਪਾਅ ਹੋਇਆ ਸੁਆਹ
NEXT STORY