ਲੁਧਿਆਣਾ (ਗੌਤਮ)- ਅੰਮ੍ਰਿਤਸਰ-ਨਵੀਂ ਦਿੱਲੀ ਰੇਲਵੇ ਟਰੈਕ ’ਤੇ ਟਰੇਨਾਂ ’ਤੇ ਵਧ ਰਹੀਆਂ ਪੱਥਰਬਾਜ਼ੀ ਦੀਆਂ ਘਟਨਾਵਾਂ ਰੋਕਣ ਲਈ ਰੇਲਵੇ ਸੁਰੱਖਿਆ ਬਲਾਂ ਵੱਲੋਂ ਬਲੈਕ ਸਪਾਟ ਦੀ ਨਿਸ਼ਾਨਦੇਹੀ ਕਰ ਕੇ ਉਥੇ ਜਵਾਨਾਂ ਦੀ ਗਸ਼ਤ ਵਧਾਈ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਾਡੋਵਾਲ ਰੋਲਵੇ ਸਟੇਸ਼ਨ ਤੋਂ ਲੈ ਕੇ ਢੰਡਾਰੀ ਰੇਲਵੇ ਸਟੇਸ਼ਨ ਤੱਕ ਪੱਥਰਬਾਜ਼ੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਸਨ, ਜਿਸ ਸਬੰਧੀ ਆਰ.ਪੀ.ਐੱਫ. ਵੱਲੋਂ ਅਣਪਛਾਤਿਆਂ ਖਿਲਾਫ ਕੇਸ ਵੀ ਦਰਜ ਕੀਤੇ ਗਏ ਹਨ, ਜਦਕਿ ਇਕ ਮਾਮਲੇ ’ਚ ਪੁਲਸ ਨੇ ਮਿਲਰਗੰਜ ਦੇ ਕੋਲੋਂ 2 ਵਿਅਕਤੀਆਂ ਨੂੰ ਪੱਥਰਬਾਜ਼ੀ ਦੇ ਦੋਸ਼ ’ਚ ਕਾਬੂ ਵੀ ਕੀਤਾ ਸੀ।
ਇਹ ਵੀ ਪੜ੍ਹੋ- ਜਾਗਰੂਕ ਕਰਨ ਦੇ ਬਾਵਜੂਦ ਬੱਚਿਆਂ ਨੂੰ ਵਾਹਨ ਦੇਣ ਤੋਂ ਬਾਜ਼ ਨਹੀਂ ਆ ਰਹੇ ਮਾਪੇ, ਹੁਣ ਪੁਲਸ ਦਰਜ ਕਰੇਗੀ FIR
ਅਧਿਕਾਰਤ ਸੂਤਰਾਂ ਮੁਤਾਬਕ ਲਾਡੋਵਾਲ ਰੇਲਵੇ ਟਰੈਕ ਪਾਰ ਕਰਨ ਤੋਂ ਬਾਅਦ ਜੱਸੀਆਂ ਕੋਲ ਹੀ ਜ਼ਿਆਦਾ ਪੱਥਰਬਾਜ਼ੀ ਦੀਆਂ ਵਾਰਦਾਤਾਂ ਹੋਈਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਆਦਾ ਵਾਰਦਾਤਾਂ ਐਤਵਾਰ ਨੂੰ ਹੋਈਆਂ। ਰਿਹਾਇਸ਼ੀ ਇਲਾਕੇ ਹੋਣ ਕਾਰਨ ਜ਼ਿਆਦਾਤਰ ਬੱਚੇ ਟਰੈਕ ਦੇ ਆਸ-ਪਾਸ ਖੇਡਦੇ ਹਨ। ਖੇਡਦੇ ਸਮੇਂ ਹੀ ਬੱਚੇ ਸ਼ਰਾਰਤਬਾਜ਼ੀ ’ਚ ਪੱਥਰਬਾਜ਼ੀ ਕਰਦੇ ਹਨ। ਇਸ ਲਈ ਰਿਹਾਇਸ਼ੀ ਇਲਾਕਿਆਂ ’ਚ ਜਾ ਕੇ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਨੂੰ ਇਸ ਨਾਲ ਸਬੰਧਤ ਐਕਟ ਅਤੇ ਉਸ ’ਚ ਹੋਣ ਵਾਲੀ ਸਜ਼ਾ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬਾਵਜੂਦ ਇਸ ਦੇ ਵਿਭਾਗ ਵੱਲੋਂ ਬਲੈਕ ਸਪਾਟ ਚੁਣ ਕੇ ਆਰ.ਪੀ.ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਸਾਦੀ ਵਰਦੀ ’ਚ ਵੀ ਮੁਲਾਜ਼ਮਾਂ ਨੂੰ ਗਸ਼ਤ ’ਤੇ ਲਾਇਆ ਗਿਆ ਹੈ ਤਾਂਕਿ ਟਰੇਨਾਂ ਦੀ ਸੁਰੱਖਿਆ ਕੀਤੀ ਜਾ ਸਕੇ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਮ ਆਦਮੀ ਪਾਰਟੀ ਨੇ ਐਡਵੋਕੇਟ ਬਿਕਰਮਜੀਤ ਪਾਸੀ ਸਣੇ 25 ਬੁਲਾਰਿਆਂ ਦਾ ਕੀਤਾ ਐਲਾਨ, ਦੇਖੋ List
NEXT STORY