ਪਾਇਲ/ਦੋਰਾਹਾ(ਵਿਨਾਇਕ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਵਿਧਾਨ ਸਭਾ ਹਲਕਾ ਪਾਇਲ ਦੇ ਟਕਸਾਲੀ ਅਕਾਲੀ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ। ਇਸ ਮੌਕੇ ਨਵ-ਨਿਯੁਕਤ ਮੀਤ ਪ੍ਰਧਾਨ ਇੰਦਰ ਇਕਬਾਲ ਸਿੰਘ ਅਟਵਾਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਵੱਲੋਂ ਲਾਈ ਗਈ ਹਰ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਜਥੇਬੰਦੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਦਾ ਪੂਰਾ ਯਤਨ ਕਰਨਗੇ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਡਾ. ਚਰਨਜੀਤ ਸਿੰਘ ਅਟਵਾਲ ਦੇ ਸਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਇਸ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਘਵੀਰ ਸਿੰਘ ਸਹਾਰਨਮਾਜਰਾ, ਪ੍ਰੋ. ਭੁਪਿੰਦਰ ਸਿੰਘ ਚੀਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਐੱਸ. ਜੀ. ਪੀ. ਸੀ., ਪੀ. ਏ. ਸੀ. ਮੈਂਬਰ ਹਰਜੀਵਨਪਾਲ ਸਿੰਘ ਗਿੱਲ, ਇੰਜ. ਬਲਵਿੰਦਰ ਸਿੰਘ ਲਾਲਕਾ ਮੀਤ ਪ੍ਰਧਾਨ ਐੱਸ. ਸੀ. ਵਿੰਗ ਪੰਜਾਬ, ਸੀਨੀਅਰ ਆਗੂ ਜਥੇਦਾਰ ਰਾਮ ਸਿੰਘ, ਜਗਦੇਵ ਸਿੰਘ ਦੋਬੁਰਜੀ, ਸਿਵਰਾਜ ਸਿੰਘ ਜੱਲਾ, ਬਲਵੰਤ ਸਿੰਘ ਘਲੋਟੀ, ਮਨਜੀਤ ਸਿੰਘ ਘੁਡਾਣੀ, ਜਸਵੀਰ ਸਿੰਘ ਬਿੱਲੂ ਨਿਜਾਮਪੁਰ, ਯਸ਼ਪਾਲ ਸ਼ਰਮਾ ਬਿੱਲੂ ਰਾਜਗੜ੍ਹ, ਕੌਂਸਲਰ ਤੇ ਸਹਿਰੀ ਪ੍ਰਧਾਨ ਸਰਬਜੀਤ ਸਿੰਘ, ਕੌਂਸਲਰ ਵਿਪਨ ਸੇਠੀ, ਕੌਂਸਲਰ ਹਰਨੇਕ ਸਿੰਘ ਨੇਕੀ, ਗੁਰਪ੍ਰੀਤ ਸਿੰਘ ਲਾਪਰਾ, ਰਾਜਿੰਦਰ ਸਿੰਘ ਟੀਟੂ ਸੇਠੀ, ਗੁਰਦੀਪ ਸਿੰਘ ਬਾਵਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਗੁਰਵਿੰਦਰ ਸਿੰਘ ਬੱਬਰ, ਕੌਸਲਰ ਵਿਪਨ ਸੇਠੀ, ਜਥੇਦਾਰ ਹਰਪਾਲ ਸਿੰਘ ਲਹਿਲ, ਮਨਜੀਤ ਸਿੰਘ ਮਦਨੀਪੁਰ, ਸੋਹਣ ਸਿੰਘ ਭੰਗੂ, ਪ੍ਰਿਤਪਾਲ ਸਿੰਘ ਝਮਟ, ਭਗਵੰਤ ਸਿੰਘ ਮੱਲੀ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਟਿੰਬਰਵਾਲ, ਜਗਜੀਤ ਸਿੰਘ ਜੱਗੀ ਕੁਲਦੀਪ ਸਿੰਘ ਮਾਂਗੇਵਾਲ, ਪਰਮਿੰਦਰ ਸਿੰਘ ਪਿੰਦਾ, ਬੀਬੀ ਜਸਪ੍ਰੀਤ ਕੌਰ ਅੜੈਚਾ ਪ੍ਰਧਾਨ ਇਸਤਰੀ ਅਕਾਲੀ ਦਲ, ਭਵਨਜੀਤ ਸਿੰਘ ਜਰਗ, ਹਰਜੀਤ ਸਿੰਘ ਰਾਮਪੁਰ, ਇੰਦਰਜੀਤ ਸਿੰਘ ਬਰਮਾਲੀਪੁਰ, ਕਾਲਾ ਰਾਮ ਸਾਬਕਾ ਕੌਂਸਲਰ, ਮਨੀ ਰੋਲ, ਕੁਲਦੀਪ ਸਿੰਘ ਮਕਸੂਦੜਾ, ਨੰਬਰਦਾਰ ਬਲਬੀਰ ਸਿੰਘ ਲਸਾੜਾ, ਸੁਖਵਿੰਦਰ ਸਿੰਘ ਸਿਮਰੂ, ਹਰਜੀਤ ਸਿੰਘ ਘਲੋਟੀ, ਸਪਿੰਦਰ ਸਿੰਘ ਗਿਦੜੀ, ਪਰਮਜੀਤ ਸਿੰਘ ਦੁਗਰੀ, ਬਾਬਾ ਚੇਤਨ ਸਿੰਘ ਮਾਂਗਟ, ਪਰਮਿੰਦਰ ਸਿੰਘ ਦੋਬੁਰਜੀ, ਪਰਮਿੰਦਰ ਸਿੰਘ ਭੱਠਲ, ਹਰਿਦਰ ਸਿੰਘ ਹਨੀ ਘੁਡਾਣੀ, ਵਿੱਕੀ ਗਿਦੜੀ, ਰੁਪਿੰਦਰਪਾਲ ਸਿੰਘ ਰੂਪ ਬੇਗੋਵਾਲ, ਗੁਰਪ੍ਰੀਤ ਸਿੰਘ ਮਕਸੂਦੜਾ, ਪ੍ਰਧਾਨ ਰਾਜਗੁਰਮੀਤ ਸਿੰਘ ਗਿੱਲ, ਹਰਜਿੰਦਰ ਸਿੰਘ ਭੱਟੀ ਜੈਪੁਰਾ, ਰਜਿੰਦਰ ਸਿੰਘ ਸੋਨੂੰ, ਹਰਨੇਕ ਸਿੰਘ ਨੇਕੀ ਕੌਂਸਲਰ, ਗੁਰਦੀਪ ਸਿੰਘ ਅੜੈਚਾਂ, ਬਹਾਦਰ ਸਿੰਘ ਕਟਾਣਾ ਸਾਹਿਬ, ਕੇਸਰ ਸਿੰਘ ਪ੍ਰਧਾਨ, ਬੱਬੂ ਧਮੋਟ, ਮਨਦੀਪ ਸਿੰਘ ਚਾਪੜਾ, ਕੁਲਵੰਤ ਸਿੰਘ ਸਿਹੋੜਾ, ਸੁਖਵੀਰ ਸਿੰਘ ਹੈਪੀ, ਰਾਜਿੰਦਰ ਸਿੰਘ ਸੋਨੂੰ ਸਾਬਕਾ ਕੌਂਸਲਰ, ਰਾਜਪਾਲ ਰਾਜੂ, ਮਨਵੀਰ ਸਿੰਘ, ਸੁਖਵੀਰ ਤਲਵਾੜਾ ਅਤੇ ਹੋਰ ਆਗੂਆਂ ਨੇ ਵਧਾਈ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
2 ਸਹਾਇਕ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ’ਚ ਗੈਂਗਸਟਰ ਜੈਪਾਲ ਭੁੱਲਰ ਦੇ 2 ਸਾਥੀ ਗ੍ਰਿਫ਼ਤਾਰ
NEXT STORY