ਇੰਟਰਨੈਸ਼ਨਲ ਡੈਸਕ- ਮਲੇਸ਼ੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 20 ਸਾਲਾ ਪੰਜਾਬੀ ਮੂਲ ਦੀ ਭਾਰਤੀ ਵਿਦਿਆਰਥਣ ਮਨੀਸ਼ਾਪ੍ਰੀਤ ਕੌਰ ਅਖਾੜਾ ਦੀ ਸੇਲਾਂਗੋਰ ਦੇ ਸੇਪਾਂਗ ਜ਼ਿਲ੍ਹੇ 'ਚ ਆਪਣੇ ਕੰਡੋਮੀਨੀਅਮ ਯੂਨਿਟ 'ਚ ਲਾਸ਼ ਬਰਾਮਦ ਹੋਈ ਹੈ। ਉਸ ਦੇ ਸਰੀਰ ਤੋਂ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਮਗਰੋਂ ਉਸ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਇਸ ਮਾਮਲੇ 'ਚ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ਾ ਦੀ ਲਾਸ਼ 24 ਜੂਨ ਨੂੰ ਬਰਾਮਦ ਹੋਈ ਸੀ, ਜਿਸ ਮਗਰੋਂ ਕਾਰਵਾਈ ਕਰਦਿਆਂ ਪੁਲਸ ਨੇ 26 ਜੂਨ ਨੂੰ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ 1 ਮੁੰਡਾ ਤੇ 2 ਕੁੜੀਆਂ ਸ਼ਾਮਲ ਹਨ ਤੇ ਤਿੰਨਾਂ ਦੀ ਉਮਰ 19-21 ਸਾਲ ਦੇ ਵਿਚਕਾਰ ਹੈ। ਪੁਲਸ ਨੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 7 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਮਗਰੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਦੱਸਿਆ ਜਾ ਰਿਹਾ ਹੈ ਕਿ ਉਹ ਯੂਨੀਵਰਸਿਟੀ ਤੋਂ ਕਰੀਬ 1.5 ਕਿਲੋਮੀਟਰ ਦੂਰ ਮਿਲੀ ਇਕ ਸ਼ੇਅਰਿੰਗ ਯੂਨਿਟ 'ਚ 5 ਹੋਰ ਵਿਦਿਆਰਥੀਆਂ ਨਾਲ ਰਹਿੰਦੀ ਸੀ, ਪਰ ਬਾਕੀ ਦੇ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਕਾਰਨ 21 ਜੂਨ ਨੂੰ ਘਰ ਚਲੇ ਗਏ ਸਨ। ਇਸ ਦੌਰਾਨ ਪ੍ਰੀਖਿਆ ਕਾਰਨ ਮਨੀਸ਼ਾ ਉੱਥੇ ਇਕੱਲੀ ਰਹਿ ਰਹੀ ਸੀ।
ਇਸ ਮਗਰੋਂ 24 ਜੂਨ ਨੂੰ ਉਸ ਦਾ ਇਕ ਦੋਸਤ ਉਸ ਨੂੰ ਮਿਲਣ ਆਇਆ ਤਾਂ ਸਵੇਰੇ ਕਰੀਬ 10 ਵਜੇ ਉਹ ਬੇਹੋਸ਼ ਹਾਲਤ 'ਚ ਮਿਲੀ, ਜਿਸ ਮਗਰੋਂ ਉਸ ਦੇ ਦੋਸਤ ਨੇ ਪੁਲਸ ਨੂੰ ਬੁਲਾਇਆ ਤਾਂ ਪੁਲਸ ਅਧਿਕਾਰੀਆਂ ਨੇ ਜਾਂਚ ਮਗਰੋਂ ਮਨੀਸ਼ਾ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ਾ ਦੀ ਮੌਤ ਸਿਰ 'ਚ ਜ਼ੋਰ ਨਾਲ ਕੀਤੇ ਗਏ ਵਾਰ ਕਾਰਨ ਹੋਈ ਹੈ, ਜਿਸ ਮਗਰੋਂ ਪੁਲਸ ਨੇ ਸੈਕਸ਼ਨ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਜਿੱਥੇ ਮਨੀਸ਼ਾ ਫੀਜ਼ੀਓਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ, ਸਾਈਬਰਜਾਇਆ ਯੂਨੀਵਰਸਿਟੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਇਹ ਵੀ ਪੜ੍ਹੋ- Law ਕਾਲਜ 'ਚ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ-ਜਨਾਹ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਂ ਤੇ ਭਰਾ ਦੇ ਕਤਲ ਤੋਂ ਬਾਅਦ ਜੱਗੂ ਗਰੁੱਪ ਨੇ ਪਾਈ ਪੋਸਟ, ਧਮਕੀ ਦਿੰਦਿਆਂ ਕਿਹਾ, ਹੁਣ ਹੱਦਾਂ ਪਾਰ...
NEXT STORY