ਜਲੰਧਰ — ਬਡੀ ਫਾਰ ਸੱਟਡੀ ਵਲੋਂ ਇੰਡੋ-ਯੂ.ਐੱਸ. ਫੈਲੋਸ਼ਿਪ ਫਾਰ ਵੂਮੈਨ ਐੱਸ. ਟੀ. ਈ. ਐੱਮ.ਐੱਮ -2018 ਤਹਿਤ ਹੋਣਹਾਰ ਭਾਰਤੀ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੁਣ ਤਕ 2 ਕਰੋੜ ਜ਼ਰੂਰਤਮੰਦ ਬੱਚਿਆਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ। ਹੋਣਹਾਰ ਵਿਦਿਆਰਥੀਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦਾ ਇਹ ਹੁਨਰ ਹੋਰ ਉਭਰ ਕੇ ਸਾਹਮਣੇ ਆਵੇ ਅਤੇ ਉਨ੍ਹਾਂ ਨੂੰ ਇਕ ਨਵੇਂ ਮੁਕਾਮ ਤੱਕ ਪਹੁੰਚਾਇਆ ਜਾਵੇ।
1. |
ਰਾਸ਼ਟਰੀ ਪੱਧਰ |
ਸਕਾਲਰਸ਼ਿਪ |
ਇੰਡੋ-ਯੂਐੱਸ ਫੈਲੋਸ਼ਿਪ ਫਾਰ ਵੂਮੈਨ ਐੱਸਟੀਈਐੱਮਐੱਮ-2018 |
ਵੇਰਵਾ |
ਹੋਣਹਾਰ ਭਾਰਤੀ ਵਿਦਿਆਰਥਣਾਂ, ਜੋ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਮੈਥੇਮੈਟਿਕਸ ਜਾਂ ਮੈਡੀਸਨ 'ਚ ਪੀਐੱਚਡੀ ਕਰ ਰਹੀਆਂ ਹਨ ਜਾਂ ਪੀਐੱਚਡੀ ਕਰ ਚੁੱਕੀਆਂ ਹਨ, ਉਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਇੰਡੋ-ਯੂਐੱਸ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਦਿੱਤੀ ਜਾਣ ਵਾਲੀ ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ। |
ਯੋਗਤਾ |
ਇੰਟਰਨਸ਼ਿਪ ਲਈ 21 ਤੋਂ 35 ਸਾਲ ਅਤੇ ਫੈਲੋਸ਼ਿਪ ਲਈ 27 ਤੋਂ 50 ਸਾਲ ਉਮਰ ਵਰਗ ਦੀਆਂ ਮਹਿਲਾ ਖੋਜਕਰਤਾ। |
ਕਿਵੇਂ ਕਰੀਏ ਅਪਲਾਈ |
ਸਾਰੀਆਂ ਅਰਜ਼ੀਆਂ ਆਨਲਾਈਨ ਭੇਜੀਆਂ ਜਾ ਸਕਦੀਆਂ ਹਨ। |
ਵਜ਼ੀਫ਼ਾ/ਲਾਭ |
ਮਹੀਨੇਵਾਰ ਭੱਤਾ, ਸਿਹਤ ਬੀਮਾ, ਹਵਾਈ ਯਾਤਰਾ ਆਦਿ ਦੀ ਸਹੂਲਤ ਦਿੱਤੀ ਜਾਵੇਗੀ। |
ਆਖ਼ਰੀ ਤਰੀਕ |
ਮਹੀਨੇਵਾਰ ਭੱਤਾ, ਸਿਹਤ ਬੀਮਾ, ਹਵਾਈ ਯਾਤਰਾ ਆਦਿ ਦੀ ਸਹੂਲਤ ਦਿੱਤੀ ਜਾਵੇਗੀ। |
ਆਖ਼ਰੀ ਤਰੀਕ |
28 ਫਰਵਰੀ 2018 |
ਐਪਲੀਕੇਸ਼ਨ ਲਿੰਕ |
http://www.b4s.in/Bani/IFF3 |
2. |
ਰਾਸ਼ਟਰੀ ਪੱਧਰ |
ਸਕਾਲਰਸ਼ਿਪ |
ਲੈਜੀਸਲੇਟਿਵ ਅਸਿਸਟੈਂਟ ਟੂ ਮੈਂਬਰਜ਼ ਆਫ ਪਾਰਲੀਮੈਂਟ (ਲੈਂਪ) ਫੈਲੋਸ਼ਿਪ-2018 |
ਵੇਰਵਾ |
ਕਿਸੇ ਵੀ ਸਟ੍ਰੀਮ 'ਤ ਗ੍ਰੈਜੂਏਟ ਵਿਦਿਆਰਥੀ, ਜੋ 10 ਤੋਂ 11 ਮਹੀਨੇ ਦੇ ਸਮੇਂ ਲਈ ਦਿੱਲੀ ਵਿਖੇ ਰਹਿ ਕੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਦੇ ਲੋੜੀਂਦੇ ਕੰਮਾਂ, ਜਿਵੇਂ ਸੰਸਦ ਮੈਂਬਰਾਂ ਦੀ ਸੰਸਦੀ ਕੰਮਾਂ ਵਿਚ ਜ਼ਿੰਮੇਵਾਰੀਆਂ ਨਿਭਾਉਣ, ਮਹੱਤਵਪੂਰਨ ਮਾਮਲਿਆਂ ਨੂੰ ਉਭਾਰਨ, ਸਿਵਲ ਬਹਿਸ 'ਚ ਹਿੱਸਾ ਲੈਣ, ਸੰਸਦੀ ਬਿੱਲਾਂ ਦੇ ਮਸੌਦੇ ਤਿਆਰ ਕਰਨ ਆਦਿ ਕੰਮਾਂ 'ਚ ਸਹਾਇਕ ਦੇ ਤੌਰ 'ਤੇ ਕੰਮ ਕਰਨ ਦੇ ਚਾਹਵਾਨ ਹਨ, ਉਹ ਉਮੀਦਵਾਰ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। |
ਯੋਗਤਾ |
25 ਸਾਲ ਉਮਰ ਵਰਗ ਦੇ ਉਮੀਦਵਾਰ, ਜੋ ਪਹਿਲੀ ਜਨਵਰੀ 1992 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਏ ਹੋਣ। |
ਕਿਵੇਂ ਕਰੀਏ ਅਪਲਾਈ |
ਆਨਲਾਈ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। |
ਵਜ਼ੀਫ਼ਾ/ਲਾਭ |
ਭੱਤੇ ਦੇ ਰੂਪ 'ਚ 20,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। |
ਆਖ਼ਰੀ ਤਰੀਕ |
18 ਫਰਵਰੀ 2018 |
ਐਪਲੀਕੇਸ਼ਨ ਲਿੰਕ |
http://www.b4s.in/Bani/LAT11 |
3 |
ਅੰਤਰਰਾਸ਼ਟਰੀ ਪੱਧਰ |
ਸਕਾਲਰਸ਼ਿਪ |
ਵੂਮੈਨਜ਼ ਸਾਈਬਰ-ਸਕਿਓਰਿਟੀ ਸਕਾਲਰਸ਼ਿਪ-2018 |
ਵੇਰਵਾ |
ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ, ਬਾਰ੍ਹਵੀਂ ਪਾਸ, ਗ੍ਰੈਜੂਏਸ਼ਨ ਡਿਗਰੀ ਦੀਆਂ ਵਿਦਿਆਰਥਣਾਂ ਜਾਂ ਫਿਰ ਪੋਸਟ ਗ੍ਰੈਜੂਏਟ ਡਿਗਰੀ ਦੀਆਂ ਵਿਦਿਆਰਥਣਾਂ, ਜੋ ਸਾਈਬਰ ਸਕਿਓਰਿਟੀ ਨਾਲ ਸਬੰਧਤ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੀਆਂ ਚਾਹਵਾਨ ਹਨ, ਉਹ ਸੈਂਟਰ ਫਾਰ ਸਾਈਬਰ ਸੇਫਟੀ ਐਂਡ ਐਜੂਕੇਸ਼ਨ ਵੱਲੋਂ ਦਿੱਤੀ ਜਾ ਰਹੀ ਇਸ ਸਕਾਲਰਸ਼ਿਪ ਲਈ ਅਪਲਾਈ ਕਰਨ ਦੀਆਂ ਪਾਤਰ ਹਨ। |
ਯੋਗਤਾ |
ਉਹ ਉਮੀਦਵਾਰ, ਜਿਨ੍ਹਾਂ ਨੇ ਘੱਟੋ ਘੱਟ 3.0 ਦਾ ਗ੍ਰੇਡ ਪੁਆਇੰਟ ਐਵਰੇਜ਼ ਜਾਂ ਇਸ ਦੇ ਬਰਾਬਰ ਹਾਸਲ ਕੀਤਾ ਹੋਵੇ, ਉਹ ਅਪਲਾਈ ਕਰ ਸਕਦੇ ਹਨ। |
ਕਿਵੇਂ ਕਰੀਏ ਅਪਲਾਈ |
ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। |
ਵਜ਼ੀਫ਼ਾ/ਲਾਭ |
8,000 ਅਮਰੀਕਨ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। |
ਆਖ਼ਰੀ ਤਰੀਕ |
01 ਮਾਰਚ 2018 |
ਐਪਲੀਕੇਸ਼ਨ ਲਿੰਕ |
http://www.b4s.in/Bani/WCS1 |
ਸੁਸ਼ੀਲ ਰਿੰਕੂ ਨੇ ਕਬੀਰ ਪੰਥੀਆਂ ਦੇ ਰੋਸ ਤੋਂ ਮੁੱਖ ਮੰਤਰੀ ਨੂੰ ਕਰਵਾਇਆ ਜਾਣੂੰ
NEXT STORY