ਜੈਤੋ (ਰਘੁਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤੀ ਰੇਲਵੇ ਦੇ 100 ਪ੍ਰਤੀਸ਼ਤ ਬਿਜਲੀਕਰਨ ਮਿਸ਼ਨ ਦੀ ਨਿਰੰਤਰਤਾ ਵਿੱਚ ਕੇਂਦਰੀ ਰੇਲਵੇ ਇਲੈਕਟ੍ਰੀਸ਼ਨ ਆਰਗੇਨਾਈਜ਼ੇਸ਼ਨ ਪ੍ਰਯਾਗਰਾਜ ਦੀ ਰੇਲ ਇਲੈਕਟਰੀਫੀਕੇਸ਼ਨ ਯੂਨਿਟ ਅੰਬਾਲਾ ਨੇ ਜਲੰਧਰ ਫਿਰੋਜ਼ਪੁਰ ਡਿਵੀਜ਼ਨ-ਲੋ. ਰੇਲਵੇ ਸੈਕਸ਼ਨ ਦੇ 48.76 ਰੂਟ ਕਿਲੋਮੀਟਰ ਅਤੇ 60.77 ਟਰੈਕ ਕਿਲੋਮੀਟਰ 'ਤੇ ਰੇਲ ਬਿਜਲੀਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਰੇਲਵੇ ਸੈਕਸ਼ਨ ਦੇ ਬਿਜਲੀਕਰਨ ਦੇ ਕੰਮ ਦਾ ਨਿਰੀਖਣ 29 ਦਸੰਬਰ, 2022 ਨੂੰ ਉੱਤਰੀ ਰੇਲਵੇ ਦੇ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਪ੍ਰਮੋਦ ਕੁਮਾਰ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਚੋਰੀ, ਸਿੰਗਰ ਨੇ ਚੋਰਾਂ ਨੂੰ ਰੱਜ ਕੇ ਪਾਈਆਂ ਲਾਹਣਤਾਂ
ਨਿਰੀਖਣ ਤੋਂ ਬਾਅਦ ਇਸ ਰੇਲਵੇ ਸੈਕਸ਼ਨ ਦਾ ਇਲੈਕਟ੍ਰਿਕ ਇੰਜਣ ਨਾਲ ਸਪੀਡ ਟ੍ਰਾਇਲ ਕੀਤਾ ਗਿਆ, ਜੋ ਕਿ ਸਫ਼ਲ ਰਿਹਾ। ਉਨ੍ਹਾਂ ਨੇ ਇਸ ਰੇਲ ਸੈਕਸ਼ਨ ਦੇ ਵਿਚਕਾਰ ਸਥਿਤ ਵੱਖ-ਵੱਖ ਪੱਧਰੀ ਕਰਾਸਿੰਗ ਫਾਟਕਾਂ, ਬਿਜਲੀ ਸਬ-ਸਟੇਸ਼ਨਾਂ ਅਤੇ ਖੋਜੇਵਾਲਾ, ਕਪੂਰਥਲਾ, ਹੁਸੈਨਪੁਰ ਅਤੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਓਵਰਹੈੱਡ ਉਪਕਰਣ (ਓ.ਐੱਚ. ਈ) ਦੇ ਕੰਮਕਾਜ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਤਕਨੀਕੀ ਪਹਿਲੂਆਂ ਅਤੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: CBI ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਪੰਜਾਬ ਪੁਲਸ ਦੇ DSP ਨੂੰ ਕੀਤਾ ਗ੍ਰਿਫਤਾਰ
ਜਲੰਧਰ-ਫ਼ਿਰੋਜ਼ਪੁਰ ਰੇਲ ਰੂਟ ਯਾਤਰੀਆਂ ਲਈ ਇੱਕ ਮਹੱਤਵਪੂਰਨ ਰੇਲ ਮਾਰਗ ਹੈ, ਬਿਜਲੀਕਰਨ ਇਸ ਰੇਲ ਸੈਕਸ਼ਨ 'ਤੇ ਚੱਲਣ ਵਾਲੀਆਂ ਟਰੇਨਾਂ ਦੀ ਔਸਤ ਰਫ਼ਤਾਰ ਨੂੰ ਵਧਾਏਗਾ। ਰੇਲ ਬਿਜਲੀਕਰਨ ਦੇ ਛੇਤੀ ਮੁਕੰਮਲ ਹੋਣ ਦੇ ਫਾਇਦੇ ਬਹੁਤ ਪ੍ਰਭਾਵਸ਼ਾਲੀ ਹਨ। ਇਹ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਹੋਵੇਗਾ ਅਤੇ ਨਾਲ ਹੀ ਟ੍ਰੈਕਸ਼ਨ ਬਦਲਣ ਦੇ ਸਮੇਂ ਵਿੱਚ ਬੱਚਤ ਕਰਨ ਨਾਲ ਰੇਲ ਗੱਡੀਆਂ ਦੀ ਦੇਰੀ ਵਿੱਚ ਕਾਫ਼ੀ ਕਮੀ ਆਵੇਗੀ।
ਇਹ ਵੀ ਪੜ੍ਹੋ : ਬਟਾਲਾ-ਕਾਦੀਆਂ ਰੋਡ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ
ਰੇਲ ਕੋਚ ਫੈਕਟਰੀ, ਕਪੂਰਥਲਾ, ਰੇਲਵੇ ਦੀ ਇੱਕ ਮਹੱਤਵਪੂਰਨ ਇਕਾਈ, ਇਸ ਰੇਲ ਸੈਕਸ਼ਨ 'ਤੇ ਸਥਿਤ ਹੈ, ਇਸ ਸੈਕਸ਼ਨ ਦੇ ਬਿਜਲੀਕਰਨ ਨਾਲ, ਰੇਲ ਕੋਚ ਫੈਕਟਰੀ ਵਿੱਚ ਰੇਲ ਕੋਚਾਂ ਨੂੰ ਇਲੈਕਟ੍ਰਿਕ ਇੰਜਣਾਂ ਨਾਲ ਚਲਾਇਆ ਜਾ ਸਕਦਾ ਹੈ। ਮੁੱਖ ਪ੍ਰੋਜੈਕਟ ਡਾਇਰੈਕਟਰ, ਰੇਲ ਇਲੈਕਟ੍ਰੀਫਿਕੇਸ਼ਨ ਅੰਬਾਲਾ ਸਤਿਆਵੀਰ ਸਿੰਘ ਯਾਦਵ, ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਬਲਬੀਰ ਸਿੰਘ, ਉੱਤਰੀ ਰੇਲਵੇ ਦੇ ਉਪ ਮੁੱਖ ਇਲੈਕਟ੍ਰੀਕਲ ਇੰਜੀਨੀਅਰ ਅਰਪਨ ਕੁਮਾਰ, ਡਿਪਟੀ ਚੀਫ ਇਲੈਕਟ੍ਰੀਕਲ ਇੰਜੀਨੀਅਰ/ਰੇਲ ਇਲੈਕਟ੍ਰੀਫਿਕੇਸ਼ਨ ਆਕਾਸ਼ ਸ਼ਰਮਾ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀ ਮੌਜੂਦ ਸਨ।
ਭਾਜਪਾ ਕੌਂਸਲਰ ਨੂੰ ਖਾਲਿਸਤਾਨੀ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ ਪੰਜਾਬ ਛੱਡੋ
NEXT STORY