ਸੰਗਤ ਮੰਡੀ (ਮਨਜੀਤ) : ਹਰਿਆਣੇ ਨਾਲ ਲਗਦੀ ਨਰ ਸਿੰਘ ਕਲੋਨੀ ’ਚ ਕਿਸ਼ਤਾ ਨਾ ਭਰਨ ਕਾਰਨ ਫਾਈਨਾਂਸਰ ਵੱਲੋਂ ਗੱਡੀ ਚੁੱਕਣ ਤੇ ਗੱਡੀ ਮਾਲਕ ਵੱਲੋਂ ਡਿਪਰੈਸ਼ਨ ’ਚ ਆਉਣ ਕਾਰਨ ਘਰ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਵੱਲੋਂ ਫਾਈਨਾਂਸਰ ਪਿਓ ਪੁੱਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਸ. ਆਈ. ਚੇਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੂੰ ਪਤਨੀ ਬਲਜਿੰਦਰ ਸਿੰਘ ਨੇ ਡੀ. ਸੀ. ਸਿੰਘ ਪੁੱਤਰ ਮਿੱਠੂ ਸਿੰਘ, ਲਾਡੀ ਸਿੰਘ ਪੁੱਤਰ ਡੀਸੀ ਸਿੰਘ ਵਾਸੀਆਨ ਮੰਡੀ ਡੱਬਵਾਲੀ ਅਤੇ ਬਿੰਦਰ ਸਿੰਘ ਮੈਂਬਰ ਵਾਸੀ ਪਥਰਾਲਾ ਵਿਰੁੱਧ ਸ਼ਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਡੀਸੀ ਸਿੰਘ ਤੋਂ ਮਹਿੰਦਰਾ ਪਿੱਕਅਪ ਗੱਡੀ ਲਈ ਸੀ।
ਕਿਸੇ ਕਾਰਨ ਬਲਜਿੰਦਰ ਸਿੰਘ ਤੋਂ ਗੱਡੀ ਦੀਆਂ ਚਾਰ ਕਿਸ਼ਤਾ ਨਹੀਂ ਭਰੀਆਂ ਗਈਆਂ ਜਿਸ ਕਾਰਨ ਡੀਸੀ ਸਿੰਘ ਉਨ੍ਹਾਂ ਦੀ ਗੱਡੀ ਚੁੱਕ ਕੇ ਲੈ ਗਿਆ। ਇਸ ਕਾਰਨ ਬਲਜਿੰਦਰ ਸਿੰਘ ਡਿਪਰੈਸ਼ਨ ’ਚ ਰਹਿਣ ਲੱਗ ਪਿਆ ਅਤੇ ਇਸੇ ਡਿਪਰੈਸ਼ਨ ’ਚ ਹੀ ਉਸ ਨੇ ਘਰ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਵੱਲੋਂ ਬਿਆਨਾਂ 'ਤੇ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਦਿਆਲਪੁਰਾ ਦਾ ਥਾਣੇਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY