ਜਲੰਧਰ (ਸੋਨੂੰ)- ਕਹਿੰਦੇ ਨੇ ਜਦੋਂ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਫਿਰ ਪਿਆਰ ਦੇਸ਼ ਦੀਆਂ ਸਰਹੱਦਾਂ ਨਹੀਂ ਵੇਖਦਾ। ਅਜਿਹੀ ਹੀ ਅਨੋਖੀ ਪਿਆਰ ਦੀ ਕਹਾਣੀ ਪਾਕਿਸਤਾਨ ਦੀ ਸ਼ੁਮਾਇਲਾ ਅਤੇ ਜਲੰਧਰ ਦੇ ਰਹਿਣ ਵਾਲੇ ਕਮਲ ਕਲਿਆਣ ਦੀ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਿਆਰ ਹੋਇਆ ਸੀ। ਸੋਸ਼ਲ ਮੀਡੀਆ ’ਤੇ ਕੀਤਾ ਗਿਆ ਪਿਆਰ ਆਖ਼ਰਕਾਰ ਅੱਜ ਪ੍ਰਵਾਨ ਚੜ੍ਹ ਹੀ ਗਿਆ ਹੈ। ਆਪਣੇ ਪਿਆਰ ਖਾਤਿਰ ਪਾਕਿਸਤਾਨ ਤੋਂ ਜਲੰਧਰ ਆਈ ਸ਼ੁਮਾਇਲਾ ਨੇ ਐਤਵਾਰ ਨੂੰ ਕਮਲ ਕਲਿਆਣ ਨਾਲ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ: ਜਲੰਧਰ: ਭਿਖਾਰਨ ਦੀ ਘਿਨਾਉਣੀ ਹਰਕਤ ਨੂੰ ਜਾਣ ਹੋਵੋਗੇ ਹੈਰਾਨ, ਬੱਚੇ ਦੇ ਮੂੰਹ ’ਤੇ ਬਲੇਡ ਨਾਲ ਕੀਤੇ ਜ਼ਖ਼ਮ
ਇੰਝ ਸ਼ੁਰੂ ਹੋਈ ਸੀ ਪਿਆਰ ਦੀ ਕਹਾਣੀ
ਮਧੁਬਨ ਕਾਲੋਨੀ ਵਾਸੀ ਓਮ ਪ੍ਰਕਾਸ਼ ਦੇ ਬੇਟੇ ਕਮਲ ਕਲਿਆਣ ਨੂੰ ਸੋਸ਼ਲ ਮੀਡੀਆ ਜ਼ਰੀਏ ਸ਼ੁਮਾਇਲਾ ਨਾਲ ਪਿਆਰ ਹੋਇਆ ਸੀ, ਜੋ ਸਰਹੱਦਾਂ ਟੱਪ ਕੇ ਅੱਜ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ। ਸ਼ੁਮਾਇਲਾ ਦਾ ਪਰਿਵਾਰ ਈਸਾਈ ਧਰਮ ਅਪਣਾ ਚੁੱਕਾ ਹੈ। ਇਸ ਲਈ ਕਮਲ ਦੇ ਪਰਿਵਾਰ ਨੇ ਵੀ ਈਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਦੀ ਸਹਿਮਤੀ ਦੇ ਦਿੱਤੀ। ਸ਼ੁਮਾਇਲਾ ਅਤੇ ਕਮਲ ਕਲਿਆਣ ਕੋਰਟ ਮੈਰਿਜ ਵੀ ਕਰਨਗੇ। ਸ਼ੁਮਾਇਲਾ ਦੀ ਮਾਂ ਆਇਸ਼ਾ ਅਤੇ ਭਰਾ ਵਾਜਿਦ ਵੀ ਪਾਕਿਸਤਾਨ ਤੋਂ ਵਿਆਹ ’ਚ ਸ਼ਾਮਲ ਹੋਏ।
ਇਥੇ ਦੱਸਣਯੋਗ ਹੈ ਕਿ ਸ਼ੁਮਾਇਲਾ ਇਕ ਹਫ਼ਤਾ ਪਹਿਲਾਂ ਹੀ ਪਾਕਿਸਤਾਨ ਤੋਂ ਜਲੰਧਰ ਆਈ ਸੀ। ਦੋਹਾਂ ਦੀ ਮੰਗਣੀ 2018 ’ਚ ਹੋ ਗਈ ਸੀ ਅਤੇ ਸਾਲ 2020 ’ਚ ਦੋਹਾਂ ਦਾ ਵਿਆਹ ਤੈਅ ਕੀਤਾ ਗਿਆ। ਕੋਰੋਨਾ ਕਾਰਨ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਇਸ ਲਈ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਹੁਣ ਹਾਲਾਤ ਆਮ ਬਣਨ ਮਗਰੋਂ ਦੋਹਾਂ ਦਾ ਵਿਆਹ ਹੋਇਆ ਹੈ।
ਪੰਜਾਬ ਐਂਡ ਸਿੰਧ ਬੈਂਕ ਤੋਂ ਰਿਟਾਇਰਡ ਓਮ ਪ੍ਰਕਾਸ਼ ਬਚਪਨ ਨਾਲ ਜੁੜੀ ਇਕ ਕਹਾਣੀ ਯਾਦ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਰਨ ਸਭ ਕੁਝ ਬੰਦ ਹੋ ਗਿਆ ਸੀ ਅਤੇ ਵੀਜ਼ਾ ਮਿਲਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰਿਵਾਰ ਨੂੰ ਜੋੜੇ ਰੱਖਣ ਲਈ ਮੈਂ ਪਾਕਿਸਤਾਨ ’ਚ ਪੁੱਤ ਦੀ ਮੰਗਣੀ ਕੀਤੀ ਸੀ।
ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ
ਨੂੰਹ ਨਹੀਂ ਸਗੋਂ ਧੀ ਬਣ ਕੇ ਭਾਰਤ ਆਈ ਹਾਂ: ਸ਼ੁਮਾਇਲਾ
ਸ਼ੁਮਾਇਲਾ ਨੇ ਕਿਹਾ ਕਿ ਮੈਂ ਇਥੇ ਆ ਕੇ ਬੇਹੱਦ ਖ਼ੁਸ਼ ਹਾਂ। ਨੂੰਹ ਦੇ ਰੂਪ ’ਚ ਨਹੀਂ ਸਗੋਂ ਬੇਟੀ ਬਣ ਕੇ ਇਥੇ ਆਈ ਹਾਂ। ਪਾਕਿਸਤਾਨ ’ਚ ਉਹ ਕਮਲ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ’ਚ ਰਹਿੰਦੀ ਸੀ। ਸ਼ੁਮਾਇਲਾ ਨੇ ਦੱਸਿਆ ਕਿ ਕਮਲ ਦੇ ਦਾਦਾ ਪਾਕਿਸਤਾਨ ’ਚ ਰਹਿੰਦੇ ਸਨ। ਉਥੇ ਦੋਵੇਂ ਪਰਿਵਾਰਾਂ ਦਾ ਮਿਲਾਇਆ ਗਿਆ। ਪਰਿਵਾਰ ਨੇ ਸਾਡੀ ਮੰਗਣੀ ਵਟਸਐਪ ’ਤੇ ਕੀਤੀ ਸੀ।
ਸ਼ੁਮਾਇਲਾ ਨੇ ਕੀਤੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵੀਜ਼ਾ ਦੇਣ ਦੀ ਅਪੀਲ
ਮੰਗਣੀ ਤੋਂ ਬਾਅਦ ਵਿਆਹ ਤੈਅ ਹੋਣ ’ਤੇ ਸ਼ੁਮਾਇਲਾ ਨੇ ਜੂਨ 2020 ’ਚ ਪਾਕਿਸਤਾਨ ਮੀਡੀਆ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪੀਲ ਕੀਤੀ ਸੀ ਕਿ ਉਸ ਨੂੰ ਵੀਜ਼ਾ ਦਿੱਤਾ ਜਾਵੇ। ਹੁਣ ਸਰਕਾਰ ਤੋਂ ਵੀਜ਼ਾ ਮਿਲਣ ਮਗਰੋਂ ਸ਼ੁਮਾਇਲਾ ਦਾ ਸੁਫ਼ਨਾ ਪੂਰਾ ਹੋਇਆ ਹੈ। ਵਿਆਹ ਤੋਂ ਬਾਅਦ ਵੀਜ਼ਾ ਦੀ ਮਿਆਦ ਵਧੇਗੀ ਅਤੇ ਫਿਰ ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ।
ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ
ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਨੇ ਆਟੇ ਦੀ ਹੋਮ ਡਿਲਿਵਰੀ ਲਈ ਵੱਖ-ਵੱਖ ਟੈਂਡਰ ਕੀਤੇ ਜਾਰੀ
NEXT STORY