ਮੋਗਾ - ਇਕ ਪਾਸੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ 'ਚ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲੇ ਭਰ ਦੀਆਂ ਕਈ ਜਨਤਕ ਥਾਵਾਂ 'ਤੇ ਪਖਾਨਿਆਂ ਦੀ ਘਾਟ ਹੋਣ ਕਾਰਨ ਸਵੱਛਤਾ ਮੁਹਿੰਮ ਨੂੰ ਖੋਰਾ ਲੱਗ ਰਿਹਾ ਹੈ। ਅੱਜ 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਜ਼ਿਲੇ ਭਰ ਦੇ ਥਾਣਿਆਂ ਅਤੇ ਪੁਲਸ ਚੌਕੀਆਂ ਵਿਚ ਔਰਤਾਂ ਲਈ ਵੱਖਰੇ ਤੌਰ 'ਤੇ ਬਣੇ ਪਖਾਨਿਆਂ ਸਬੰਧੀ ਜ਼ਮੀਨੀ ਪੱਧਰ 'ਤੇ ਜਾ ਕੇ ਪੜਤਾਲ ਕੀਤੀ ਗਈ ਤਾਂ ਜ਼ਿਲੇ ਭਰ ਦੇ 13 ਥਾਣਿਆਂ 'ਚੋਂ ਸਿਰਫ਼ ਸਦਰ ਮੋਗਾ ਥਾਣੇ ਅਤੇ 8 ਚੌਕੀਆਂ 'ਚੋਂ 6 ਵਿਚ ਔਰਤਾਂ ਲਈ ਤੌਰ 'ਤੇ ਪਖਾਨੇ ਨਾ ਹੋਣ ਕਰ ਕੇ ਇਨ੍ਹਾਂ ਪੁਲਸ ਚੌਕੀਆਂ 'ਚ ਡਿਊਟੀ 'ਤੇ ਤਾਇਨਾਤ ਰਹਿਣ ਵਾਲੀਆਂ ਮਹਿਲਾ ਮੁਲਾਜ਼ਮਾਂ ਅਤੇ ਆਪਣੇ ਕੰਮ-ਧੰਦੇ ਲਈ ਪੁਲਸ ਚੌਕੀ 'ਚ ਆਉਣ ਜਾਣ-ਵਾਲੀਆਂ ਔਰਤਾਂ ਨੂੰ ਜ਼ਰੂਰ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘਣਾ ਪੈਂਦਾ ਹੈ।
ਮੋਗਾ ਜ਼ਿਲੇ ਦੇ ਥਾਣਾ ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ, ਫਤਿਹਗੜ੍ਹ ਪੰਜਤੂਰ, ਸਿਟੀ-1, ਸਦਰ ਮੋਗਾ, ਚੜਿੱਕ, ਅਜੀਤਵਾਲ, ਧਰਮਕੋਟ, ਬਾਘਾਪੁਰਾਣਾ, ਕੋਟ ਈਸੇ ਖਾਂ, ਮਹਿਣਾ ਅਤੇ ਸਮਾਲਸਰ ਵਿਖੇ ਔਰਤਾਂ ਲਈ ਵੱਖਰੇ ਪਖਾਨੇ ਹਨ। ਪੁਲਸ ਚੌਕੀਆਂ ਲੋਪੋਂ, ਨੱਥੂਵਾਲਾ ਗਰਬੀ, ਕਮਲਾਕੇ ਨੂੰ ਛੱਡ ਕੇ ਬਿਲਾਸਪੁਰ, ਬਲਖੰਡੀ, ਦੌਲੇਵਾਲਾ, ਦੀਨਾ ਅਤੇ ਫੋਕਲ ਪੁਆਇੰਟ ਆਦਿ 'ਚ ਔਰਤਾਂ ਲਈ ਵੱਖਰੇ ਪਖਾਨੇ ਨਹੀਂ ਹਨ। ਇੱਥੇ ਦੱਸਣਾ ਬਣਦਾ ਹੈ ਕਿ 5 ਸਾਲ ਪਹਿਲਾਂ ਜ਼ਿਲੇ ਦੇ ਕਈ ਥਾਣਿਆਂ ਵਿਚ ਹੀ ਔਰਤਾਂ ਲਈ ਵੱਖਰੇ ਤੌਰ 'ਤੇ ਪਖਾਨਿਆਂ ਦੀ ਵੱਡੀ ਘਾਟ ਸੀ ਪਰ ਜ਼ਿਲੇ ਭਰ ਦੇ ਇਨ੍ਹਾਂ ਥਾਣਿਆਂ 'ਚ ਇਸ ਅਰਸੇ ਦੌਰਾਨ ਡਿਊਟੀ 'ਤੇ ਤਾਇਨਾਤ ਰਹੇ ਥਾਣਾ ਮੁਖੀਆਂ ਨੇ ਇਸ ਕਮੀ ਨੂੰ ਪੂਰਾ ਕਰਨ ਲਈ ਨਵੇਂ ਪਖਾਨੇ ਬਣਵਾਏ ਹਨ।
ਸਿਟੀ-2 ਦੇ ਮੁਖੀ ਲਵਦੀਪ ਸਿੰਘ ਦਾ ਕਹਿਣਾ ਸੀ ਕਿ ਥਾਣੇ ਨੂੰ ਜਲਦ ਹੀ ਨਵੀਂ ਇਮਾਰਤ 'ਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਉੱਥੇ ਔਰਤਾਂ ਲਈ ਵੱਖਰੇ ਪਖਾਨੇ ਹਰ ਹਾਲ 'ਚ ਬਣਨਗੇ। ਉਨ੍ਹਾਂ ਕਿਹਾ ਕਿ ਫਿਰ ਵੀ ਥਾਣੇ 'ਚ 2 ਪਖਾਨੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੈ। ਪੁਲਸ ਚੌਕੀਆਂ ਦੇ ਮੁਖੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਚੌਕੀਆਂ 'ਚ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਤਾਂ ਕਦੇ-ਕਦਾਈ ਹੀ ਲੱਗਦੀ ਹੈ ਅਤੇ ਕਿਸੇ ਵੀ ਔਰਤ ਨੂੰ ਚੌਕੀ 'ਚ ਕਿਸੇ ਜ਼ੁਲਮ ਵਿਚ ਸ਼ਾਮਲ ਹੋਣ 'ਤੇ ਨਹੀਂ ਲਿਆਂਦਾ ਜਾਂਦਾ। ਚੌਕੀਆਂ ਦੇ ਮੁਲਾਜ਼ਮਾਂ ਵੱਲੋਂ ਆਪਣੇ ਨਾਲ ਸਬੰਧਿਤ ਥਾਣੇ 'ਚ ਹੀ ਔਰਤਾਂ ਨੂੰ ਕਿਸੇ ਮਾਮਲੇ ਵਿਚ ਸ਼ਮੂਲੀਅਤ ਕਰਨ 'ਤੇ ਗ੍ਰਿਫ਼ਤਾਰ ਕਰਨ ਮਗਰੋਂ ਭੇਜਿਆ ਜਾਂਦਾ ਹੈ।
ਫੋਕਲ ਪੁਆਇੰਟ ਚੌਕੀ ਮੋਗਾ ਦੇ ਇੰਚਾਰਜ ਜੈਪਾਲ ਦਾ ਕਹਿਣਾ ਸੀ ਕਿ ਥਾਣੇ ਵਿਚ ਭਾਵੇਂ ਔਰਤਾਂ ਲਈ ਵੱਖਰੇ ਤੌਰ 'ਤੇ ਪਖਾਨੇ ਨਹੀਂ ਹਨ ਪਰ ਚੌਕੀ ਵਿਚ ਸਾਂਝਾ ਪਖਾਨਾ ਹੈ।
ਸ਼ਗਨ ਸਕੀਮ ਦਾ ਚੈੱਕ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ
NEXT STORY