ਅਬੋਹਰ(ਸੁਨੀਲ)-ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ 20 ਲੱਖ ਤੇ 17 ਲੱਖ ਰੁਪਏ ਦੇ ਚੈੱਕ ਬਾਊਂਸ ਦੇ ਮਾਮਲੇ 'ਚ ਰਾਜਕੁਮਾਰ ਪੁੱਤਰ ਕਰਮਚੰਦ ਵਾਸੀ ਫਾਜ਼ਿਲਕਾ ਨੂੰ ਦੋਸ਼ੀ ਕਰਾਰ ਦਿੰਦਿਆਂ 2-2 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜਾਣਕਾਰੀ ਮੁਤਾਬਕ ਰਸ਼ਪਾਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗੋਬਿੰਦਗੜ੍ਹ ਨੂੰ ਦੋ ਚੈੱਕ 17 ਲੱਖ ਤੇ 20 ਲੱਖ ਰੁਪਏ ਦੇ ਰਾਜਕੁਮਾਰ ਨੇ ਦਿੱਤੇ ਸਨ। ਜਦੋਂ ਰਸ਼ਪਾਲ ਸਿੰਘ ਨੇ ਚੈੱਕ ਬੈਂਕ 'ਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਉਸ ਨੇ ਆਪਣੇ ਵਕੀਲ ਦੇਵੀਲਾਲ ਬਿਸ਼ਨੋਈ ਰਾਹੀਂ ਅਦਾਲਤ 'ਚ ਰਾਜ ਕੁਮਾਰ ਪੁੱਤਰ ਕਰਮਚੰਦ ਵਾਸੀ ਮਾਧੋ ਨਗਰੀ ਫਾਜ਼ਿਲਕਾ ਖਿਲਾਫ ਮਾਮਲਾ ਦਰਜ ਕੀਤਾ। ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਰਾਜ ਕੁਮਾਰ ਦੇ ਵਕੀਲ ਨੇ ਆਪਣੀ ਦਲੀਲ ਪੇਸ਼ ਕੀਤੀ। ਦੂਜੇ ਪਾਸੇ ਰਸ਼ਪਾਲ ਸਿੰਘ ਦੇ ਵਕੀਲ ਦੇਵੀਲਾਲ ਬਿਸ਼ਨੋਈ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਾਜ ਕੁਮਾਰ ਪੁੱਤਰ ਕਰਮਚੰਦ ਨੂੰ ਦੋ ਚੈੱਕ ਬਾਊਂਸ ਦਾ ਦੋਸ਼ੀ ਕਰਾਰ ਦਿੰਦਿਆਂ 2-2 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਨਾਜਾਇਜ਼ ਸ਼ਰਾਬ ਸਮੇਤ 1 ਕਾਬੂ, 1 ਫਰਾਰ
NEXT STORY