ਜਲੰਧਰ (ਮਨਜੀਤ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਦੀ ਅਗਵਾਈ ਵਿਚ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐੱਸ. ਐੱਚ. ਓ. ਦੀ ਦੇਖ-ਰੇਖ ਹੇਠ ਐੱਸ. ਆਈ. ਅਮਨਦੀਪ ਕੌਰ ਮੱਲ੍ਹੀ ਤੇ ਮਨਦੀਪ ਸਿੰਘ ਏ. ਐੱਸ. ਆਈ. ਵੱਲੋਂ ਪੁਲਸ ਪਾਰਟੀਆਂ ਨਾਲ ਊਧਮ ਸਿੰਘ ਚੌਕ, ਮੇਨ ਬੱਸ ਸਟਾਪ ਟੀ-ਪੁਆਇੰਟ, ਸੁਲਤਾਨਪੁਰ ਵਾਲੇ ਫਾਟਕ ’ਤੇ, ਭਗਤ ਸਿੰਘ ਚੌਕ ਸਮੇਤ ਸ਼ਹਿਰ ਦੇ ਬਾਕੇ ਐਂਟਰੀ ਪੁਆਇਟਾਂ ’ਤੇ ਚਾਰ-ਪਹੀਆ ਵਾਹਨ ਤੇ ਦੋਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਮਨ-ਸ਼ਾਂਤੀ ਬਰਕਰਾਰ ਰੱਖਣ ਨੂੰ ਲੈ ਕੇ ਪੁਲਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ, ਜੋ ਰੋਜ਼ਾਨਾ ਇਸੇ ਤਰ੍ਹਾਂ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਿਆ ਕਰਨਗੀਆਂ ਤਾਂ ਜੋ ਇਲਾਕੇ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਮਹਾਰਾਜ ਪਰਮਦੇਵਾ ਜੀ ਦਾ 6ਵਾਂ ਜੋਤੀ ਪ੍ਰਗਟ ਦਿਵਸ ਅੱਜ
NEXT STORY