ਜਲੰਧਰ (ਮਹੇਸ਼)- ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਸੰਤ ਬਾਬਾ ਜੀਤ ਸਿੰਘ 22 ਜਨਵਰੀ ਨੂੰ ਪਿੰਡ ਬੋਲੀਨਾ ਦੋਆਬਾ ਤੋਂ ਕੱਢੇ ਜਾ ਰਹੇ ਸ਼ਾਨਦਾਰ ਨਗਰ ਕੀਰਤਨ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਦੀ ਸੇਵਾ ਨਿਭਾਉਣਗੇ। ਪ੍ਰਧਾਨ ਨੰਬਰਦਾਰ ਮੱਖਣ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਪੁਰਬ ਦੀ ਖੁਸ਼ੀ ਵਿਚ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੀਨਾ ਦੋਆਬਾ ਤੋਂ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜੋ ਆਲੇ-ਦੁਆਲੇ ਦੇ ਵੱਖ-ਵੱਖ ਪਿੰਡਾਂ (ਜੌਹਲਾਂ, ਹਜ਼ਾਰਾ, ਕੰਗਨੀਵਾਲ, ਜੰਡੂਸਿੰਘਾ, ਕਪੂਰ ਪਿੰਡ, ਬੁਡਿਆਣਾ, ਜੈਤੇਵਾਲੀ, ਪਤਾਰਾ, ਚਾਂਦਪੁਰ, ਪਰਸਰਾਮਪੁਰ, ਮੁਜ਼ੱਫਰਪੁਰ ਤੇ ਭੋਜੇਵਾਲ ਤੋਂ ਹੁੰਦੇ ਹੋਏ ਸ਼ਾਮ 7 ਵਜੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਸੰਪੰਨ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਵਿਚ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਵਿਚ ਟਰੈਕਟਰ-ਟਰਾਲੀਆਂ, ਜੀਪਾਂ-ਕਾਰਾਂ ਸਣੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਵੱਡੀ ਗਿਣਤੀ ਵਿਚ ਸੰਗਤਾਂ ਹਿੱਸਾ ਲੈਣਗੀਆਂ। ਥਾਂ-ਥਾਂ ਲੰਗਰ ਵੀ ਲਗਾਏ ਜਾ ਰਹੇ ਹਨ।
ਬੱਸ ਆਉਣ ਕਾਰਨ ਅਬਦੁੱਲ ਭੱਟ ਦੀ ਮੌਤ
NEXT STORY