ਜਲੰਧਰ (ਬੈਂਸ)- ਪਿੰਡ ਮੰਡ ਮੌੜ ਦੀ ਨਵੀਂ ਚੁਣੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਸ਼ੁਕਰਾਨੇ ਲਈ ਆਪਣੇ ਸਮਰਥਕਾਂ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ। ਅਰਦਾਸ ਉਪਰੰਤ ਰਾਗੀ ਜਥਿਆਂ ਵੱਲੋਂ ਮਨੋਹਰ ਸ਼ਬਦ ਕੀਰਤਨ ਕਰਦਿਆਂ ਗੁਰੂ ਜੱਸ ਸਰਵਣ ਕਰਵਾਇਆ ਗਿਆ। ਉਪਰੰਤ ਨਵੀਂ ਪੰਚਾਇਤ ਨਾਲ ਸਰਪੰਚ ਮਹਿੰਦਰ ਕੌਰ ਨੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਕਤ ਵਾਹਿਗੁਰੂ ਦੇ ਸ਼ੁਕਰਾਨੇ ਮੌਕੇ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਇੰਚਾਰਜ ਸੇਠ ਸੱਤਪਾਲ ਮੱਲ ਬੂਟਾ ਮੰਡੀ ਵਾਲਿਆਂ ਨੇ ਸਮੁੱਚੀ ਪੰਚਾਇਤ ’ਚ ਸ਼ਾਮਲ ਸਰਪੰਚ ਮਹਿੰਦਰ ਕੌਰ, ਚਮਨ ਲਾਲ, ਮਨਿੰਦਰ ਪਾਲ, ਪਰਮਜੀਤ ਕੌਰ, ਦਲਜੀਤ ਕੌਰ (ਚਾਰੇ ਪੰਚਾਂ) ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਰਪੰਚ ਮਹਿੰਦਰ ਕੌਰ ਪਤਨੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਤੇ ਲੋਕ ਭਲਾਈ ਸਕੀਮਾਂ ਜਨ ਜਨ ਤੱਕ ਪਹੁੰਚਾਉਣ ਹਿੱਤ ਬਿਨਾਂ ਕਿਸੇ ਵਿਤਕਰੇ ਦੇ ਜਾਰੀ ਰਹਿਣਗੀਆਂ। ਇਸ ਮੌਕੇ ਰਣਜੀਤ ਸਿੰਘ ਕਾਹਲੋਂ ਐੱਸ. ਜੀ. ਪੀ. ਸੀ. ਮੈਂਬਰ, ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ, ਰਜਿੰਦਰ ਮੰਡ ਸਕੱਤਰ ਸੀ. ਪੀ. ਆਈ. , ਅਮਰਜੀਤ ਸਿੰਘ ਮੰਡ, ਕੁਲਦੀਪ ਕੁਮਾਰ, ਤਰਲੋਚਨ ਸਿੰਘ, ਹਰਜਿੰਦਰ ਕੁਮਾਰ, ਪ੍ਰਭਦਿਆਲ, ਸੋਨੂੰ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਬਲਜੀਤ ਕੁਮਾਰ, ਮਹਿੰਗਾ ਰਾਮ ਆਦਿ ਹਾਜ਼ਰ ਸਨ।
ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਨਗਰ ਕੀਰਤਨ ’ਚ ਹੋਣਗੇ ਸ਼ਾਮਲ
NEXT STORY