ਜਲੰਧਰ (ਹਰਸ਼)-ਜ਼ਿੰਦਗੀ ’ਚ ਸਫਲਤਾ ਹਾਸਲ ਕਰਨ ਲਈ ਅਨੁਸ਼ਾਸਨ, ਸਖਤ ਮਿਹਨਤ ਅਤੇ ਚੰਗੇ ਮਾਰਗ ਦਰਸ਼ਨ ਦੀ ਵਧੇਰੇ ਜ਼ਰੂਰਤ ਹੁੰਦੀ ਹੈ ਅਤੇ ਇਨ੍ਹਾਂ ਗੁਣਾਂ ਨੂੰ ਅਸੀਂ ਅਧਿਆਪਕਾਂ ਦੀ ਰਹਿਨੁਮਾਈ ’ਚ ਰਹਿ ਕੇ ਸਹਿਜੇ ਹੀ ਪ੍ਰਾਪਤ ਕਰ ਸਕਦੇ ਹਾਂ। ਇਹ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਪ੍ਰਿੰਸੀਪਲ ਜਸਪਾਲਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਾਹਕੋਟ ਦੀ ਐੱਸ. ਡੀ. ਐੱਮ. ਨਵਨੀਤ ਕੌਰ ਬੱਲ ਨੇ ਕੀਤਾ। ਉਨ੍ਹਾਂ ਬੱਚਿਆਂ ਨੂੰ ਸਖਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜਸਪਾਲਜੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਟਰ ਪੇਸ਼ ਕੀਤੀ ਗਈ। ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਵਿਚ ਸਕਿੱਟਾਂ, ਗੀਤ, ਕੋਰੀਓਗ੍ਰਾਫ, ਗਿੱਧਾ ਅਤੇ ਭੰਗਡ਼ਾ ਵੀ ਪੇਸ਼ ਕੀਤਾ ਗਿਆ। ਅੰਤ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਜਸਪਾਲਜੀਤ ਕੌਰ, ਵਾਈਸ ਪ੍ਰਿੰਸੀਪਲ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਾਬਕਾ ਸਰਪੰਚ ਬਲਦੇਵ ਸਿੰਘ ਨੰਡਾ, ਡੀ.ਪੀ.ਈ. ਸੁਖਵਿੰਦਰਪ੍ਰੀਤ ਸਿੰਘ, ਡਾ. ਜਸਵੰਤ ਸਿੰਘ, ਸਪਰੰਚ ਹਰਦੇਵ ਸਿੰਘ, ਸਰਪੰਚ ਜਸਪਾਲ ਸਿੰਘ, ਨੰਬਰਦਾਰ ਗੁਰਚਰਨ ਸਿੰਘ, ਗਿਆਨ ਸਿੰਘ ਚੰਦੀ, ਬਲਾਕ ਸੰਮਤੀ ਮੈਂਬਰ ਮੁਖਤਿਆਰ ਸਿੰਘ, ਸੀ.ਐੱਮ.ਸੀ. ਚੇਅਰਮੈਨ ਜਸਵਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ ਬਦਲੀ, ਜਸਵੰਤ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਠਾਕਰ ਸਿੰਘ, ਜਸਪਾਲ ਸਿੰਘ, ਕਸ਼ਮੀਰ ਸਿੰਘ, ਡੀ.ਪੀ.ਈ. ਸੁਖਵਿੰਦਰਪ੍ਰੀਤ ਸਿੰਘ, ਹੈੱਡਮਾਸਟਰ ਗੌਰਵ ਕੁਮਾਰ, ਲੈਕ. ਸੰਦੀਪ ਕੌਰ, ਸੰਜੀਵ ਕੁਮਾਰ, ਵਿਵੇਕ ਕੌਰਾ, ਕਰਮਜੀਤ ਕੌਰ, ਰੀਨਾ ਗੰਭੀਰ, ਅਮਰਜੀਤ ਸਿੰਘ, ਵਰਿੰਦਰ ਕੌਰ, ਹਰਿੰਦਰਬੀਰ ਸਿੰਘ, ਦਲਜੀਤ ਸਿੰਘ, ਆਸ਼ੂ ਮਹਿੰਦਰੂ, ਜਸਕਰਨ ਕੌਰ, ਸੰਦੀਪ ਕੁਮਾਰ ਗਿੱਲ, ਰਜਿੰਦਰ ਕੌਰ, ਨਰਿੰਦਰ, ਰਜਿੰਦਰ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਸਿੰਘ, ਰਣਜੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਬੇਸਹਾਰਾ, ਜ਼ਖਮੀ ਤੇ ਬੀਮਾਰ ਗਊਆਂ ਦੇ ਇਲਾਜ ਲਈ ਕੀਤਾ ਵਿਸ਼ੇਸ਼ ਉਪਰਾਲਾ
NEXT STORY