ਜਲੰਧਰ (ਰੱਤਾ)-‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਲੋਕਾਂ ਨੂੰ ਵਧੀਆ ਖਾਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਅਤੇ ਮਿਲਾਵਟੀ ਤੇ ਘਟੀਆ ਕਿਸਮ ਦੇ ਖਾਣ ਵਾਲੇ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਖੇਤਰਾਂ ਤੋਂ ਦੁੱਧ ਸਣੇ ਹੋਰ ਖਾਣ ਵਾਲੇ ਪਦਾਰਥਾਂ ਦੇ 20 ਸੈਂਪਲ ਭਰੇ।ਜ਼ਿਲਾ ਸਿਹਤ ਅਧਿਕਾਰੀ ਡਾ. ਬਲਵਿੰਦਰ ਸਿੰਘ ਦੀ ਅਗਵਾਈ ’ਚ ਫੂਡ ਸੇਫਟੀ ਆਫੀਸਰ ਰਾਸ਼ੂ ਮਹਾਜਨ ਤੇ ਉਨ੍ਹਾਂ ਦੀ ਟੀਮ ਨੇ ਸ਼ਾਹਕੋਟ, ਲੋਹੀਆਂ, ਰੂਪੇਵਾਲ ਤੇ ਮਲਸੀਆਂ ਤੋਂ ਦੁੱਧ ਦੇ 15, ਦੇਸੀ ਘਿਓ ਦੇ 3, ਪਨੀਰ ਤੇ ਕ੍ਰੀਮ ਦਾ ਇਕ-ਇਕ ਸੈਂਪਲ ਭਰਿਆ। ਇਹ ਸਾਰੇ ਸੈਂਪਲ ਗੁਣਵੱਤਾ ਚੈੱਕ ਕਰਨ ਲਈ ਸਟੇਟ ਫੂਡ ਲੈਬਾਰਟਰੀ ’ਚ ਭੇਜੇ ਗਏ ਹਨ।
ਗੁਰੂ ਨਾਨਕਪੁਰਾ ਤੇ ਲਾਡੋਵਾਲੀ ਰੋਡ ਦੇ ਰੇਲਵੇ ਫਾਟਕ ਨੇੜੇ ਸੜਕਾਂ ਦਾ ਬੁਰਾ ਹਾਲ, ਕਿਸੇ ਸਮੇਂ ਵੀ ਹੋ ਸਕਦੈ ਹਾਦਸਾ
NEXT STORY