ਜਲੰਧਰ (ਖੁਰਾਣਾ)-ਅਲੀ ਮੁਹੱਲਾ ਨੇੜੇ ਗੁੜ ਮੰਡੀ ਵਿਚ ਪੈਂਦੇ ਛੱਜੂ ਰਾਮ ਗਲੀ ਦੇ ਵਾਸੀ ਇਨ੍ਹੀਂ ਦਿਨੀਂ ਗੰਦੇ ਪਾਣੀ ਕਾਰਨ ਕਾਫੀ ਪ੍ਰੇਸ਼ਾਨ ਹਨ। ਖੇਤਰ ਵਾਸੀ ਵੇਦ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਪਾਣੀ ਦਾ ਟਿਊਬਵੈੱਲ ਖਰਾਬ ਪਿਆ ਹੈ ਜਿਸ ਕਾਰਨ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ ਜੋ ਪੀਣ ਲਾਇਕ ਨਹੀਂ। ਗੰਦਾ ਪਾਣੀ ਪੀ ਕੇ ਮੁਹੱਲੇ ਦੇ ਕਈ ਲੋਕ ਬੀਮਾਰ ਹੋ ਚੁੱਕੇ ਹਨ। ਸੀਵਰੇਜ ਲਾਈਨਾਂ ਦਾ ਵੀ ਬੁਰਾ ਹਾਲ ਹੈ। ਗਟਰ ਹਮੇਸ਼ਾ ਜਾਮ ਰਹਿੰਦੇ ਹਨ। ਕੌਂਸਲਰ ਪੱਬੀ ਚੱਢਾ, ਨਿਗਮ ਦੇ ਐੱਸ. ਡੀ. ਓ. ਅਮਿਤੋਜ਼ ਤੇ ਜੇ. ਈ. ਨਰਿੰਦਰ ਨੂੰ ਸਮੱਸਿਆ ਬਾਰੇ ਕਈ ਵਾਰ ਦੱਸਿਆ ਜਾ ਚੁੱਕਾ ਹੈ ਪਰ ਕੋਈ ਹੱਲ ਨਹੀਂ ਕੱîਢਿਆ ਜਾ ਰਿਹਾ। ਇਸ ਮੌਕੇ ਮੁਹੱਲਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਜਿਸ ਦੌਰਾਨ ਕ੍ਰਿਸ਼ਣ ਮਲਹੋਤਰਾ, ਪਰਮਜੀਤ ਜੋਸ਼ੀ, ਨਿਰੰਜਨ ਸਿੰਘ, ਰਾਕੇਸ਼ ਮਿੱਤਰਾ ਤੇ ਸੁਭਾਸ਼ ਆਦਿ ਮੌਜੂਦ ਸਨ।
ਅਰਜੁਨ ਮੇਘਵਾਲ ਨੂੰ ਮਿਲੇ ਪ੍ਰੇਸ਼ਾਨ ਕਾਰੋਬਾਰੀ
NEXT STORY