ਜਲੰਧਰ (ਖੁਰਾਣਾ)-ਗਰਾਊਂਡ ਵਾਟਰ ਅਥਾਰਿਟੀ ਨੇ ਇੰਡਸਟਰੀ ਲਈ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਐੱਨ. ਓ. ਸੀ. ਲੈਣ ਦੇ ਜੋ ਨਵੇਂ ਤੇ ਜਟਿਲ ਨਿਯਮ ਨਿਰਧਾਰਤ ਕੀਤੇ ਹਨ। ਉਨ੍ਹਾਂ ਤੋਂ ਪ੍ਰੇਸ਼ਾਨ ਕਾਰੋਬਾਰੀਆਂ ਨੇ ਅੱਜ ਕੇਂਦਰੀ ਜਲ ਸੋਮਿਆਂ ਬਾਰੇ ਰਾਜ ਮੰਤਰੀ ਅਰਜੁਨ ਮੇਘਵਾਲ ਨਾਲ ਹੁਸ਼ਿਆਰਪੁਰ ਦੇ ਨੇੜੇ ਬੀ. ਐੱਸ. ਐੱਫ. ਹੈੱਡਕੁਆਰਟਰ ਵਿਚ ਮੁਲਾਕਾਤ ਕੀਤੀ, ਜਿਸ ਦੌਰਾਨ ਜਲੰਧਰ ਤੇ ਹੁਸ਼ਿਆਰਪੁਰ ਦੇ ਉਦਯੋਗਪਤੀ ਮੌਜੂਦ ਰਹੇ।ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਣ ਸਿੰਘ ਦੀ ਅਗਵਾਈ ਵਿਚ ਗਏ ਵਫਦ ਵਿਚ ਨਰੇਸ਼ ਤਿਵਾੜੀ, ਸ਼ਾਂਤ ਗੁਪਤਾ, ਆਰ. ਕੇ. ਗਾਂਧੀ, ਰਾਜ ਕੁਮਾਰ ਸ਼ਰਮਾ, ਦਿਲਬਾਗ ਸਿੰਘ, ਸੂਬਾ ਸਿੰਘ, ਜਸਵਿੰਦਰ ਸਿੰਘ ਤੇ ਗੋਪਾਲ ਅਗਰਵਾਲ ਆਦਿ ਸਨ। ਜਿਨ੍ਹਾਂ ਨੇ ਮੇਘਵਾਲ ਨੂੰ ਦੱਸਿਆ ਕਿ ਗਰਾਊਂਡ ਵਾਟਰ ਅਥਾਰਿਟੀ ਨੇ ਹਾਲ ਹੀ ਜੋ ਨਵੇਂ ਨਿਯਮ ਨਿਰਧਾਰਤ ਕੀਤੇ ਹਨ ਉਨ੍ਹਾਂ ਦੇ ਤਹਿਤ ਐੱਨ. ਓ. ਸੀ. ਲੈਣ ਦੀ ਮਿਆਦ 31 ਮਾਰਚ ਨੂੰ ਖਤਮ ਹੋ ਰਹੀ ਹੈ। ਜਿਸ ਤੋਂ ਬਾਅਦ ਭਾਰੀ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਬੁਰੇ ਦੌਰ ਵਿਚੋਂ ਲੰਘ ਰਹੀ ਹੈ ਜਿਸ ਨੂੰ ਕਾਫੀ ਸਮੇਂ ਤੋਂ ਕਈ ਰਾਹਤ ਨਹੀਂ ਮਿਲੀ ਹੈ। ਜੀ. ਐੱਸ. ਟੀ. ਤੇ ਹੋਰ ਕਾਰਨਾਂ ਕਾਰਨ ਵਪਾਰ ਵਿਚ ਮੰਦੀ ਦਾ ਜ਼ਬਰਦਸਤ ਦੌਰ ਚੱਲ ਰਿਹਾ ਹੈ ਜਿਸ ਕਾਰਨ ਕਾਰੋਬਾਰ ਵਰਗ ਦੀ ਮੰਗ ਹੈ ਕਿ ਮੌਜੂਦਾ ਇੰਡਸਟਰੀ ਨੂੰ ਗਰਾਊਂਡ ਵਾਟਰ ਦੇ ਨਵੇਂ ਨਿਯਮਾਂ ਤੋਂ ਛੋਟ ਦਿੱਤੀ ਜਾਵੇ ਅਤੇ ਬਾਕੀਆਂ ਲਈ ਵੀ 31 ਮਾਰਚ ਦੀ ਡੈੱਡਲਾਈਨ ਨੂੰ ਅੱਗੇ ਵਧਾਇਆ ਜਾਵੇ। ਕੇਂਦਰੀ ਮੰਤਰੀ ਨੇ ਉਚਿੱਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਐੱਮ. ਬੀ. ਡੀ. ਗਰੁੱਪ ਨੇ ਆਯੋਜਿਤ ਕੀਤਾ ‘ਮਿਲਨ’ ਸਮਾਗਮ
NEXT STORY