ਜਲੰਧਰ (ਚਾਵਲਾ)-ਗੁਰਦੁਆਰਾ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲੀਏ ਮਹਾਪੁਰਖਾਂ ਦੀ ਯਾਦ ਵਿਚ ਸਾਲਾਨਾ ਸਮਾਗਮ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਸ ਸਬੰਧੀ ਹੋਏ ਸਾਲਾਨਾ ਰੈਣ ਸਬਾਈ ਕੀਰਤਨ ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਰਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਕੁਲਬੀਰ ਸਿੰਘ ਫਾਜ਼ਿਲਕਾ, ਬੀਬੀ ਸਿਮਰਨਜੀਤ ਕੌਰ ਮਹਿਤਾ ਚੌਕ, ਭਾਈ ਬਲਵਿੰਦਰ ਸਿੰਘ, ਭਾਈ ਚਤਰ ਸਿੰਘ, ਭਾਈ ਹਰਮੀਤ ਸਿੰਘ ਡੇਰਾ ਸੰਤਗੜ੍ਹ, ਭਾਈ ਸਤਨਾਮ ਸਿੰਘ ਤੋਂ ਇਲਾਵਾ ਨਾਮਵਰ ਜਥਿਆਂ ਨੇ ਅੰਮ੍ਰਿਤ ਕੀਰਤਨ ਦੀ ਵਰਖਾ ਕੀਤੀ। ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਅਜੀਤ ਸਿੰਘ ਰਤਨ, ਗਿਆਨੀ ਰਣਧੀਰ ਸਿੰਘ ਸੰਭਲ, ਗਿਆਨੀ ਨਿਰਮਲ ਸਿੰਘ ਨੂਰ, ਬਲਵਿੰਦਰ ਸਿੰਘ ਬਹੂਰੀਆ ਆਦਿ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਪੰਥ ਪ੍ਰਸਿੱਧ ਵਿਦਵਾਨ ਗਿਆਨ ਭਗਵਾਨ ਸਿੰਘ ਜੌਹਲ ਤੇ ਅਜੀਤ ਸਿੰਘ ਅਜੈਬਵਾਲੀ ਬਾਖੂਬੀ ਨਿਭਾ ਰਹੇ ਸਨ, ਜਦ ਕਿ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹੋਏ ਸੰਤ ਸਮਾਗਮ ਵਿਚ ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਜਸਵੰਤ ਸਿੰਘ ਨਾਨਕਸਰ ਲੁਧਿਆਣਾ, ਸੰਤ ਅਜੀਤ ਸਿੰਘ, ਸੰਤ ਮਹਾਬੀਰ ਸਿੰਘ ਤਾਜੇਵਾਲ, ਸੰਤ ਸ਼ਮਸ਼ੇਰ ਸਿੰਘ ਭਿੱਟੇਵਿੰਡ, ਸੰਤ ਭਗਵੰਤ ਭਜਨ ਸਿੰਘ ਦਕੋਹਾ, ਸੰਤ ਸੁਖਵੰਤ ਸਿੰਘ ਨਾਹਲਾਂ, ਸੰਤ ਸਤਿੰਦਰ ਸਿੰਘ ਮੁਕੇਰੀਆਂ, ਬਾਬਾ ਅਵਤਾਰ ਸਿੰਘ ਸੁਰਸਿੰਘ ਆਦਿ ਮਹਾਪੁਰਖ ਸ਼ਾਮਲ ਸਨ। ਇਸ ਦੌਰਾਨ ਸੰਤ ਭਗਵਾਨ ਸਿੰਘ ਹਰਖੋਵਾਲੀਏ ਨੇ ਆਏ ਹੋਏ ਪ੍ਰਚਾਰਕਾਂ, ਸ਼ਖਸੀਅਤਾਂ ਤੇ ਮਹਾਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਸਮਾਗਮ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ। ਸੰਗਤਾਂ ਦੀ ਆਓਭਗਤ ਲਈ ਦੇਸੀ ਘਿਓ ਦੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਅਜੀਤ ਸਿੰਘ ਰੰਧਾਵਾ, ਮਨਦੀਪ ਸਿੰਘ ਮਿੱਠੂ, ਦਮਨਜੀਤ ਸਿੰਘ ਗੁੰਬਰ, ਜਸਵਿੰਦਰ ਸਿੰਘ ਯੂ. ਕੇ., ਵਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਮੁੱਧੜ, ਗੁਰਪ੍ਰੀਤ ਸਿੰਘ ਭਾਟੀਆ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਬੰਟੀ, ਨਿਰਮਲ ਸਿੰਘ, ਜਰਨੈਲ ਸਿੰਘ ਗੜ੍ਹਦੀਵਾਲ, ਅਵਤਾਰ ਸਿੰਘ ਬਹੂਰੀਆ, ਲਾਲਾ ਯੂ. ਪੀ. ਆਦਿ ਵਿਸ਼ੇਸ਼ ਰੁਚੀ ਦਿਖਾ ਰਹੇ ਸਨ।
ਸਵਿਫਟ ਕਾਰ ਪਲਟ ਕੇ ਸਰਵਿਸ ਲੇਨ ’ਤੇ ਚੜ੍ਹੀ, ਲਪੇਟ ’ਚ ਆਏ ਸਾਈਕਲ ਸਵਾਰ ਦੀ ਮੌਤ
NEXT STORY