ਜਲੰਧਰ (ਵਰਿਆਣਾ)-ਧਰਮ ਬੇਸ਼ੱਕ ਕੋਈ ਵੀ ਹੋਵੇ ਪਰ ਹਰ ਧਰਮ ਦਾ ਕੰਮ ਇਕ ਦੂਸਰੇ ਨੂੰ ਜੋੜਨਾ ਅਤੇ ਇਕ ਚੰਗੇ ਇਨਸਾਨ ਬਣਾਉਣਾ ਹੈ, ਇਸ ਲਈ ਸਾਨੂੰ ਹਰ ਧਰਮ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਇਹ ਵਿਚਾਰ ਸਰਪੰਚ ਬਲਵਿੰਦਰ ਕੌਰ ਨੇ ਪਿੰਡ ਗਿੱਲਾਂ ਵਿਖੇ ਗਾਇਕ ਸੰਨੀ ਸ਼ਾਨ ਦੀ ਅਗਵਾਈ ਵਿਚ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਚੇਤ ਮਹੀਨੇ ਦੇ ਸਾਲਾਨਾ ਚਾਲੇ ਦੇ ਸਬੰਧ ਵਿਚ ਕਰਵਾਏ ਸਮਾਗਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਲੋੜਵੰਦ, ਬੇਸਹਾਰਾ ਲੋਕਾਂ ਦੀ ਮਦਦ ਕਰਨਾ ਹੀ ਬਾਬਾ ਬਾਲਕ ਨਾਥ ਜੀ ਨੂੰ ਮੰਨਣਾ ਹੈ। ਉਨ੍ਹਾਂ ਕਿਹਾ ਕਿ ਧਾਰਮਕ ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹੁੰਦੇ ਹਨ, ਕਿਉਂਕਿ ਪੰਜਾਬ ਵਿਚ ਬੇਸ਼ੱਕ ਕਿਸੇ ਵੀ ਧਰਮ ਦਾ ਮੇਲਾ ਹੋਵੇ, ਹਰ ਧਰਮ ਦੇ ਲੋਕ ਉਸ ਮੇਲੇ ਵਿਚ ਵੱਧ ਤੋਂ ਵੱਧ ਸ਼ਾਮਲ ਹੁੰਦੇ ਹਨ। ਇਸ ਮੌਕੇ ਗਾਇਕ ਸੰਨੀ ਸ਼ਾਨ ਨੇ ਧਾਰਮਕ ਗੀਤ ‘ਰੰਗ ਜੋਗੀ ਵਾਲਾ ਚੜ ਗਿਆ ਸੋਹਣਾ’ ਆਦਿ ਗੀਤਾਂ ਨਾਲ ਭਗਤਾਂ ਨੂੰ ਲੀਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ, ਇਨ੍ਹਾਂ ਦੇ ਦਰਬਾਰ ’ਤੇ ਆਉਣ ਵਾਲਾ ਕਦੇ ਵੀ ਖਾਲੀ ਨਹੀਂ ਮੁੜਿਆ। ਇਸ ਮੌਕੇ ਉਸਤਾਦ ਜਗਦੇਵ ਸਿੰਘ, ਹਰਨੇਕ ਸਿੰਘ, ਹਰਜਿੰਦਰ ਸਿੰਘ, ਕਮਲੇਸ਼ ਕੌਰ, ਰਣਜੀਤ ਕੌਰ, ਦੀਪਕ, ਜਸਪਾਲ, ਹਰਵਿੰਦਰ ਸਿੰਘ, ਦੇਸ ਰਾਜ, ਲਾਲ ਚੰਦ , ਰਾਣੀ, ਬੂਟਾ ਰਾਮ, ਹੈਪੀ, ਬਲਵਿੰਦਰ ਸਿੰਘ ਢਿੱਲੋਂ, ਬਹਾਦਰ ਸਿੰਘ ਤੇ ਮੰਗਲ ਸਿੰਘ ਆਦਿ ਹਾਜ਼ਰ ਸਨ।
ਸਾਲਾਨਾ ਰੈਣ ਸਬਾਈ ਕੀਰਤਨ ਸਮਾਗਮ ਦੌਰਾਨ ਸ਼ਬਦੀ ਜਥਿਆਂ ਨੇ ਕੀਤੀ ਅੰਮ੍ਰਿਤ ਕੀਰਤਨ ਦੀ ਵਰਖਾ
NEXT STORY