ਜਲੰਧਰ (ਗੁਲਸ਼ਨ)-ਸੋਮਵਾਰ ਦੁਪਹਿਰ ਨਵੀਂ ਦਿੱਲੀ ਤੋਂ ਜਲੰਧਰ ਸਿਟੀ ਸਟੇਸ਼ਨ ਵੱਲ ਆ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੇ ਹੇਠਾਂ ਸਾਨ੍ਹ ਆ ਗਿਆ। ਡਰਾਈਵਰ ਨੂੰ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕਣੀ ਪਈ। ਜਾਣਕਾਰੀ ਮੁਤਾਬਕ ਦੁਪਹਿਰ 1.30 ਵਜੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਜਦੋਂ ਬਸ਼ੀਰਪੁਰਾ ਫਾਟਕ ਲੰਘ ਕੇ ਸਟੇਸ਼ਨ ਵੱਲ ਆ ਰਹੀ ਸੀ ਤਾਂ ਰੇਲ ਲਾਈਨਾਂ ਕੋਲ ਘੁੰਮ ਰਿਹਾ ਸਾਨ੍ਹ ਟਰੇਨ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਕੱਟਿਆ ਗਿਆ।ਡਰਾਈਵਰ ਨੇ ਪਹਿਲਾਂ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕੀ ਅਤੇ ਫਿਰ ਹੌਲੀ-ਹੌਲੀ ਟਰੇਨ ਉਥੋਂ ਕੱਢ ਲਈ ਕਿਉਂਕਿ ਜਦੋਂ ਸਾਨ੍ਹ ਟਰੇਨ ਨਾਲ ਟਕਰਾਇਆ ਤਾਂ ਟਰੇਨ ਦੇ ਕਾਫੀ ਕੋਚ ਅੱਗੇ ਨਿਕਲ ਚੁੱਕੇ ਸਨ। ਰੇਲ ਟ੍ਰੈਕ ਪੂਰੀ ਤਰ੍ਹਾਂ ਕਲੀਅਰ ਨਾ ਹੋਣ ਕਾਰਨ ਸਾਵਧਾਨੀ ਵਜੋਂ ਪਿੱਛੇ ਆ ਰਹੀ ਪੈਸੰਜਰ ਟਰੇਨ ਨੂੰ ਕੈਂਟ ਸਟੇਸ਼ਨ ’ਤੇ ਹੀ ਰੋਕ ਦਿੱਤਾ ਗਿਆ। ਪਾਵਰ ਕੈਬਿਨ ਤੋਂ ਸੂਚਨਾ ਮਿਲਣ ’ਤੇ ਸਬੰਧਤ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਮਰੇ ਸਾਨ੍ਹ ਨੂੰ ਸਾਈਡ ’ਤੇ ਕਰ ਕੇ ਲਾਈਨ ਕਲੀਅਰ ਕੀਤੀ। ਇਸ ਦੌਰਾਨ ਕਰੀਬ ਇਕ ਘੰਟੇ ਤੱਕ ਰੇਲ ਟ੍ਰੈਕ ਰੁਕਿਆ ਰਿਹਾ।
ਸੀ. ਡੀ. ਓ. ਖਿਲਾਫ ਰੇਲਵੇ ਕਰਮਚਾਰੀਆਂ ਵਲੋਂ ਪ੍ਰਦਰਸ਼ਨ ਜਾਰੀ
NEXT STORY