ਜਲੰਧਰ (ਟੁੱਟ)-ਵਾਲਮੀਕਿ ਯੋਗ ਆਸ਼ਰਮ ਡੇਰਾ ਬਾਬਾ ਲਾਲ ਨਾਥ ਜੀ ਨੇੜੇ ਪੁੱਲੀ ਪਿੰਡ ਰਹੀਮਪੁਰ ਦੇ ਮੁੱਖ ਸੰਚਾਲਕ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਦੀ ਰਹਿਨੁਮਾਈ ਹੇਠ ਬਾਬਾ ਲਾਲ ਨਾਥ ਜੀ ਦੀ 22ਵੀਂ ਸਾਲਾਨਾ ਬਰਸੀ ਤੇ ਸਥਾਪਨਾ ਦਿਵਸ ਸਮਾਗਮ ਡੇਰੇ ਦੀ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸੀਆਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਤੇ ਸਾਧੂ ਸੰਤ ਮਹਾਤਮਾ ਦੀ ਹਾਜ਼ਰੀ ਵਿਚ ਹੋਈ। ਉਪਰੰਤ ਸ੍ਰੀ ਯੋਗਵਸ਼ਿਸ਼ਟ ਬਾਣੀ ਦੇ ਭੋਗ ਪਾਏ ਗਏ ਤੇ ਦੀਵਾਨ ਹਾਲਤ ’ਚ ਖੁੱਲ੍ਹੇ ਭੰਡਾਲ ’ਚ ਧਾਰਮਕ ਦੀਵਾਨ ਸਜਾਏ ਗਏ। ਇਸ ਸਮੇਂ ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ) ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ , ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ ਤੇ ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਕਾਂਗਰਸ ਨਕੋਦਰ ਤੇ ਕੌਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਬਚਿੱਤਰ ਸਿੰਘ ਕੌਹਾੜ ਵੀ ਨਤਮਸਤਕ ਹੋਏ ਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਇਸ ਸਮੇਂ ਪ੍ਰਸਿੱਧ ਕੀਰਤਨੀਏ ਸਤਨਾਮ ਸਿੰਘ ਹੁਸੈਨਪੁਰ ਵਾਲੇ, ਗਿਆਨੀ ਕੁਲਦੀਪ ਸਿੰਘ ਬਾਜਵਾ, ਬਾਬਾ ਵਿਚਾਰ ਨਾਥ, ਗਿਆਨੀ ਕੇਵਲ ਸਿੰਘ, ਅਮਰਜੀਤ ਖੇੜਾ, ਭਾਈ ਲਖਵੀਰ ਸਿੰਘ ਲੱਖਾ ਤੇ ਸੁਖਦੇਵ ਸਿੰਘ ਤੇਜੀ ਵਲੋਂ ਸੰਗਤਾਂ ਨੂੰ ਵਾਲਮੀਕਿ ਗੁਰਬਾਣੀ ਰਾਹੀਂ ਨਿਹਾਲ ਕੀਤਾ। ਇਸ ਸਮੇਂ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਪਵਿੱਤਰ ਅਸਥਾਨ ਨੂੰ ਬਾਬਾ ਲਾਲ ਨਾਥ ਜੀ ਨੇ ਅਬਾਦ ਕੀਤਾ ਤੇ ਇਸ ਅਸਥਾਨ ਉੱਪਰ ਭਗਤੀ ਵਿਚ ਲੀਨ ਰਹੇ ਤੇ ਸੰਗਤਾਂ ਨੂੰ ਨਾਮ ਸਿਮਰਨ ਰਾਹੀਂ ਪ੍ਰੇਰਿਆ। ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ, ਅਮਰਜੀਤ ਸਿੰਘ ਈਦਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਯੂਥ ਵਿੰਗ ਪੰਜਾਬ, ਬਲਵਿੰਦਰ ਨਾਹਰ ਦੁਬਈ ਵਾਲੇ, ਜਥੇਦਾਰ ਦਰਸ਼ਨ ਸਿੰਘ ਕੋਟ ਕਰਾਰ ਖਾਂ , ਐਡਵੋਕੇਟ ਦਲਬੀਰ ਸਿੰਘ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਹਰਪਰੀਤਪਾਲ ਸਿੰਘ ਡਿੰਪਲ, ਰੇਸ਼ਮ ਸਿੰਘ ਮਾਨ, ਯੂ. ਏ. ਈ. ਮਨਜੀਤ ਸਿੰਘ, ਸੁਭਾਸ਼ ਸੌਂਧੀ ਜਲੰਧਰ, ਅਸ਼ਵਨੀ ਮਹਿਤਪੁਰ, ਅਮਰਜੀਤ ਸਿੱਧੂ ਤੇ ਹੋਰ ਸਾਥੀਆਂ ਦਾ ਗੁਰੂ ਤੋਂ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਵਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਸਮੇਂ ਡਾਕਟਰ ਅਸ਼ੋਕ ਥਾਪਰ ਦੀ ਟੀਮ ਵਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੌਰਾਨ ਮਰੀਜ਼ਾਂ ਨੂੰ ਚੈੱਕਅਪ ਕਰ ਕੇ ਫ੍ਰੀ ਦਵਾਈਆਂ ਤਕਸੀਮ ਕੀਤੀਆਂ ਗਈਆਂ।
ਕੈਂਪ ’ਚ 36 ਯੂਨਿਟ ਖੂਨ ਕੀਤਾ ਦਾਨ
NEXT STORY