ਜਲੰਧਰ (ਜ. ਬ.)–ਰਿਟਾ. ਆਈ. ਏ. ਐੱਸ. ਆਰ. ਪੀ. ਐੱਸ. ਪਵਾਰ ਦੇ ਪੁੱਤਰ ਇੰਜੀ. ਰਾਜੇਸ਼ ਭਗਤ ਦੇ ਦਾਮਾਦ ਮਨਿੰਦਰ ਪ੍ਰਤਾਪ ਪਵਾਰ ਗੁਜਰਾਤ ਵਿਚ ਡੀ. ਆਈ. ਜੀ. ਬਣ ਗਏ ਹਨ। ਇਸ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਹਾਨਗਰ ਵਿਚ ਸਵਾਗਤ ਕੀਤਾ ਗਿਆ।ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਜਲੰਧਰ ਦੇ ਡਿਪਟੀ ਕਮਿਸ਼ਨਰ ਆਈ. ਏ. ਐੱਸ. ਬਸੰਤ ਗਰਗ, ਐੱਸ. ਐੱਮ.ਓ. ਡਾ. ਰਾਜ ਕੁਮਾਰ, ਪ੍ਰਿੰ. ਮਿੰਨੀ ਰੂਜਮ, ਡਾ. ਰੀਟਾ ਬਾਵਾ, ਮੋਨਿਕਾ ਰਾਣੀ ਮੈਨੇਜਰ ਐੱਸ. ਬੀ. ਆਈ., ਰਮਨ ਭਗਤ ਇੰਸ. ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ, ਵਿਜੇਇੰਦਰ ਪ੍ਰਤਾਪ, ਸੁੱਚਾ ਸਿੰਘ ਤੇ ਹੋਰਨਾਂ ਨੇ ਹਿੱਸਾ ਲਿਆ।ਮਨਿੰਦਰ ਪ੍ਰਤਾਪ ਪਵਾਰ ਇਸ ਤੋਂ ਪਹਿਲਾਂ ਐੱਸ. ਐੱਸ. ਪੀ. ਸਨ ਅਤੇ ਸੁਰਿੰਦਰ ਨਗਰ ਵਿਚ ਤਾਇਨਾਤ ਸਨ। ਉਹ 2005 ਦੇ ਆਈ. ਪੀ. ਐੱਸ. ਬੈਚ ਦੇ ਅਧਿਕਾਰੀ ਹਨ। ਹੁਣ ਉਨ੍ਹਾਂ ਨੂੰ ਡੀ. ਆਈ. ਜੀ. ਬਣਾਇਆ ਗਿਆ ਹੈ। ਇੰਜੀ. ਰਾਜੇਸ਼ ਭਗਤ ਨੇ ਮਨਿੰਦਰ ਪ੍ਰਤਾਪ ਪਵਾਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਵਿਚ ਰਹਿੰਦੇ ਹੋਏ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਡੀ. ਆਈ. ਜੀ. ਦੀ ਪਤਨੀ ਰੋਹਿਣੀ ਰਾਧਿਕਾ ਪਵਾਰ, ਪੁੱਤਰ ਸ਼ੌਰਿਆ ਤੇ ਬੇਟੀ ਸ਼ਾਨਵੀ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸਪਰਸ਼ ਦੇਵ ਸ਼ਰਮਾ ਨੇ ਨੌਵੀਂ ਕਲਾਸ ’ਚ 95 ਫੀਸਦੀ ਅੰਕ ਕੀਤੇ ਹਾਸਲ
NEXT STORY