ਜਲੰਧਰ (ਸ਼ੈਲੀ)— ਜ਼ਿਲਾ ਪ੍ਰਸ਼ਾਸਨ ਵੱਲੋਂ ਆਈ. ਐੱਮ. ਏ. ਦੇ ਸਹਿਯੋਗ ਨਾਲ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਮਕਸੂਦਾਂ ਵਿਚ ਆਉਣ ਵਾਲੇ ਸਾਰੇ ਹੋਲਸੇਲਰਾਂ, ਰਿਟੇਲਰਾਂ ਸਣੇ ਮੰਡੀ ਦੇ ਸਟਾਫ ਮੈਂਬਰਾਂ ਦੀ ਵੀ ਥਰਮਲ ਸਕੈਨਿੰਗ ਕੀਤੀ ਗਈ। ਮੈਡੀਕਲ ਸਟਾਫ ਦੀ ਟੀਮ 'ਚ ਸ਼ਾਮਲ ਡਾ. ਪੰਕਜ ਪਾਲ, ਡਾ. ਜੰਗਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਨੇ 2966 ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ 'ਚ ਮਧੂਬਨ ਕਾਲੋਨੀ ਵਾਸੀ ਰਾਜਵਿੰਦਰ (48) ਅਤੇ ਬੁਲੰਦਪੁਰ ਵਾਸੀ ਜੁਝਾਰ ਸਿੰਘ (28) ਦਾ ਟੈਂਪਰੇਚਰ ਜ਼ਿਆਦਾ ਰਿਕਾਰਡ ਹੋਣ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਜਾਂਚ ਲਈ ਭੇਜਿਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਐੱਸ. ਡੀ. ਐੱਮ. ਦੇ ਮੈਸੇਜ ਦੇ ਬਾਵਜੂਦ ਢਾਈ ਘੰਟੇ ਬਾਅਦ ਪਹੁੰਚੀ ਐਂਬੂਲੈਂਸ
ਮੰਡੀ ਦੇ ਐਂਟਰੀ ਗੇਟ 'ਤੇ 2 ਵਿਅਕਤੀਆਂ ਦਾ ਟੈਂਪਰੇਚਰ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੁੰਦਿਆਂ ਹੀ ਸਟਾਫ ਵਿਚ ਹਫੜਾ-ਦਫੜੀ ਜਿਹੀ ਮਚ ਗਈ ਅਤੇ ਡੀ. ਐੱਮ. ਓ. ਦਵਿੰਦਰ ਸਿੰਘ, ਮਾਰਕੀਟ ਕਮੇਟੀ ਸਕੱਤਰ ਸੁਖਦੀਪ ਸਿੰਘ ਨੂੰ 108/104 ਐਂਬੂਲੈਂਸ ਬੁਲਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਅਤੇ ਐੱਸ. ਡੀ. ਐੱਮ. ਰਾਹੁਲ ਸਿੰਧੂ ਦੇ ਮੈਸੇਜ 'ਤੇ ਢਾਈ ਘੰਟੇ ਬਾਅਦ ਐਂਬੂਲੈਂਸ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ ਦੌਰਾਨ ਭੋਗਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਦੋਵਾਂ ਸ਼ੱਕੀ ਵਿਅਕਤੀਆਂ ਦੀ ਜਿਸ ਵੇਲੇ ਜਾਂਚ ਹੋਈ ਤਾਂ ਉਨ੍ਹਾਂ ਮਾਸਕ ਤੱਕ ਨਹੀਂ ਪਾਇਆ ਸੀ। ਡੀ. ਐੱਮ. ਓ. ਦਵਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਇਕ ਐਂਬੂਲੈਂਸ ਸਵੇਰੇ 3 ਘੰਟੇ ਲਈ ਖੜ੍ਹੀ ਕਰਵਾ ਦਿੱਤੀ ਜਾਵੇ। ਮੰਡੀ 'ਚ ਸਵੇਰੇ 6 ਵਜੇ ਤੋਂ 10 ਵਜੇ ਤੱਕ ਕਾਫੀ ਚਹਿਲ-ਪਹਿਲ ਵੇਖਣ ਨੂੰ ਮਿਲੀ ਅਤੇ ਵਿਭਾਗ ਵੱਲੋਂ ਡਰੋਨ ਕੈਮਰਿਆਂ ਨਾਲ ਵੀ ਮੰਡੀ 'ਤੇ ਨਜ਼ਰ ਰੱਖੀ ਗਈ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਲਾਕਡਾਊਨ : ਘਰ ਰਹਿ ਕੇ ਬੱਚੇ ਹੀ ਨਹੀਂ ਸਗੋਂ ਆਪਣਾ ਵੀ ਰੱਖੋ ਧਿਆਨ
NEXT STORY