ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਅਖਨੂਰ ਸ਼ਹਿਰ ਦੀਆਂ ਕੰਧਾਂ ਨਾਲੋਂ ਖਹਿ ਕੇ ਵਗਦਾ ਝਨਾਂ ਦਰਿਆ ਛੰਬ-ਜੌੜੀਆਂ ਦੇ ਇਲਾਕੇ ਨੂੰ ਨਿਵਾਜ਼ਦਾ ਅੱਗੇ ਪਾਕਿਸਤਾਨ ਵੱਲ ਚਲਾ ਜਾਂਦਾ ਹੈ। ਛੰਬ ਅਤੇ ਜੌੜੀਆਂ ਦਾ ਬਹੁਤਾ ਇਲਾਕਾ ਮੈਦਾਨੀ ਅਤੇ ਮੁਕਾਬਲਤਨ ਵਧੇਰੇ ਉਪਜਾਊ ਹੈ। ਇਥੋਂ ਦੇ ਲੋਕ ਜ਼ਿਆਦਾਤਰ ਖੇੜੀਬਾੜੀ ’ਤੇ ਨਿਰਭਰ ਅਤੇ ਸੁਖੀ ਵੱਸਦੇ ਸਨ। ਉਨ੍ਹਾਂ ਦੀ ਸੁੱਖ-ਸ਼ਾਂਤੀ ਨੂੰ ਮਾਰ ਉਦੋਂ ਪਈ ਜਦੋਂ ਪਹਿਲਾਂ 1965 ਵਿਚ ਅਤੇ ਫਿਰ 1971 ਵਿਚ ਪਾਕਿਸਤਾਨ ਨੇ ਭਾਰਤ ਦੇ ਇਸ ਇਲਾਕੇ ’ਤੇ ਹਮਲਾ ਕਰ ਦਿੱਤਾ। ਇਨ੍ਹਾਂ ਜੰਗਾਂ ਵਿਚ ਪਾਕਿਸਤਾਨ ਨੇ ਛੰਬ ਦੇ ਬਹੁਤ ਸਾਰੇ ਖੇਤਰਾਂ ’ਤੇ ਕਬਜ਼ਾ ਕਰ ਲਿਆ, ਜਿਹੜਾ ਹੁਣ ਤੱਕ ਵੀ ਕਾਇਮ ਹੈ। ਜੰਗ ਵਿਚ ਇਨ੍ਹਾਂ ਖੇਤਰਾਂ ਦੇ ਆਮ ਨਾਗਰਿਕਾਂ ਦਾ ਬਹੁਤ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਜ਼ਮੀਨਾਂ, ਘਰ-ਕਾਰੋਬਾਰ ਛੱਡ ਕੇ ਹੋਰ ਖੇਤਰਾਂ ’ਚ ਜਗ੍ਹਾ ਲੈਣੀ ਪਈ। ਛੰਬ ’ਚੋਂ ਉਜੜੇ ਲੋਕ ਫਿਰ ਕਦੀ ਆਪਣੇ ਆਲ੍ਹਣਿਆਂ ਨੂੰ ਨਹੀਂ ਪਰਤ ਸਕੇ। ਉਨ੍ਹਾਂ ਵਲੋਂ ਭਵਿੱਖ ਲਈ ਸਿਰਜੇ ਸੁਪਨੇ ਦੁੱਖਾਂ-ਮੁਸੀਬਤਾਂ ਦੀ ਧੁੰਦ ’ਚ ਗੁਆਚ ਰਹੇ ਨੇ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪਾਕਿਸਤਾਨ ਦੀ ਸ਼ਹਿ ਹੇਠ ਭੇਜੀਆਂ ਜਾਂਦੀਆਂ ਅੱਤਵਾਦੀਆਂ ਦੀਆਂ ਧਾੜਾਂ ਨੇ ਵੀ ਇਸ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ। ਪਾਕਿਸਤਾਨੀ ਫੌਜੀ ਵੀ ਅਕਸਰ ਗੋਲੀਬਾਰੀ ਕਰਕੇ ਅਖਨੂਰ ਸੈਕਟਰ ਦੇ ਵੱਖ-ਵੱਖ ਖੇਤਰਾਂ ’ਚ ਕਹਿਰ ਢਾਹੁੰਦੇ ਰਹੇ। ਝਨਾਂ ਵਿਚ ਆਏ ਹੜ੍ਹਾਂ ਨੇ ਵੀ ਲੋਕਾਂ ਦੇ ਮੁਕੱਦਰ ’ਤੇ ਕਈ ਵਾਰ ਪਾਣੀ ਫੇਰਿਆ। ਜੰਮੂ-ਕਸ਼ਮੀਰ ਅਤੇ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਨੇ ਇਸ ਇਲਾਕੇ ਵੱਲ ਕਦੇ ਝਾਤੀ ਨਹੀਂ ਮਾਰੀ, ਜਿਸ ਕਾਰਣ ਲੋਕਾਂ ਦਾ ਜੀਵਨ ਘਨਘੋਰ ਸੰਕਟਾਂ ’ਚ ਉਲਝਿਆ ਨਜ਼ਰ ਆਉਂਦਾ ਹੈ। ਰੋਜ਼ੀ-ਰੋਟੀ ਅਤੇ ਆਮ ਸਹੂਲਤਾਂ ਨੂੰ ਤਰਸਦੇ ਅਜਿਹੇ ਪਰਿਵਾਰਾਂ ਦੀ ਸਹਾਇਤਾ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਪਿਛਲੇ 21 ਸਾਲਾਂ ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ
ਇਸ ਮੁਹਿੰਮ ਅਧੀਨ 580ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੌੜੀਆਂ ਬਲਾਕ ਦੇ ਪਿੰਡ ਐੱਨ. ਐੱਸ. ਪੁਰਾ ’ਚ ਵੰਡੀ ਗਈ। ਇਸ ਮੌਕੇ ਬੀ. ਐੱਸ. ਐੱਫ. ਦੀ ਦੇਖ-ਰੇਖ ਹੇਠ ਅਤੇ ਪਿੰਡ ਦੇ ਸਰਪੰਚ ਸੋਫੀ ਦੇਵੀ ਦੀ ਮੌਜੂਦਗੀ ’ਚ 300 ਲੋੜਵੰਦ ਪਰਿਵਾਰਾਂ ਨੂੰ ਰਜਾਈਆਂ, ਸਵੈਟਰਾਂ ਵੰਡੀਆਂ ਗਈਆਂ। ਇਹ ਸਮੱਗਰੀ ਉਦਯੋਗਿਕ ਘਰਾਣੇ ਜੈਨ ਸਤੀਸ਼ ਹੌਜ਼ਰੀ ਪਰਿਵਾਰ ਲੁਧਿਆਣਾ ਤੋਂ ਸੁਰੇਸ਼ ਜੈਨ-ਰਜਨੀ ਜੈਨ ਅਤੇ ਪਰਿਵਾਰ ਵਲੋਂ ਭਿਜਵਾਈ ਗਈ ਸੀ।
ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ
ਇਸ ਮੌਕੇ ਸੰਬੋਧਨ ਕਰਦਿਆਂ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸ਼੍ਰੀ ਅਰੁਣ ਕੁਮਾਰ ਨੇ ਕਿਹਾ ਕਿ ਸੰਸਾਰ ’ਚ ਸਭ ਤੋਂ ਵੱਡੀ ਸੇਵਾ ਅਤੇ ਪੁੰਨ ਦਾ ਕਾਰਜ ਪੀੜਤਾਂ ਅਤੇ ਲੋੜਵੰਦਾਂ ਦਾ ਦੁੱਖ-ਦਰਦ ਵੰਡਾਉਣਾ ਹੀ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ ਹੀ ਮਨੁੱਖਤਾ ਦੀ ਸੇਵਾ ਅਤੇ ਸੁਰੱਖਿਆ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਲਈ ਹੋਈ ਹੈ। ਫੋਰਸ ਦੇ ਜਵਾਨ ਜਿਥੇ ਸਰਹੱਦਾਂ ਦੀ ਰਾਖੀ ਲਈ ਦਿਨ-ਰਾਤ ਚੌਕਸ ਰਹਿੰਦੇ ਹਨ ਅਤੇ ਹਰ ਖਤਰੇ ਦਾ ਸਾਹਮਣਾ ਕਰਦੇ ਹਨ, ਉਥੇ ਹੀ ਉਹ ਸਥਾਨਕ ਲੋਕਾਂ ਦੀ ਸੇਵਾ ਲਈ ਵੀ ਹਰ ਵੇਲੇ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਦੀ ਰਾਹਤ ਮੁਹਿੰਮ ’ਚ ਸ਼ਮੂਲੀਅਤ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਭਵਿੱਖ ਵਿਚ ਵੀ ਇਸ ਵਿਚ ਭਰਪੂਰ ਸਹਿਯੋਗ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ :ਸ਼ੱਕੀ ਹਾਲਾਤ ’ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਵੇਖ ਲੋਕਾਂ ਦੇ ਉੱਡੇ ਹੋਸ਼
ਪਾਕਿਸਤਾਨ ਦੇ ਕਹਿਰ ਦਾ ਸ਼ਿਕਾਰ ਬਣਦੇ ਹਨ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਲੋਕ ਅਕਸਰ ਪਾਕਿਸਤਾਨ ਦੇ ਕਹਿਰ ਦਾ ਨਿਸ਼ਾਨਾ ਬਣਦੇ ਰਹਿੰਦੇ ਹਨ। ਇਕ ਪਾਸੇ ਇਨ੍ਹਾਂ ਲੋਕਾਂ ਨੂੰ ਰੋਜ਼ੀ-ਰੋਟੀ ਚਲਾਉਣ ਲਈ ਜੀਵਨ ਦੀ ਜੰਗ ਲੜਨੀ ਪੈਂਦੀ ਹੈ ਅਤੇ ਦੂਜੇ ਪਾਸੇ ਉਹ ਗੁਆਂਢੀ ਦੇਸ਼ ਦੇ ਹਮਲਿਆਂ ਦਾ ਸਾਹਮਣਾ ਕਰਦੇ ਹਨ। ਇਸ ਕਵਾਇਦ ਨੂੰ ਕਿੰਨੇ ਦਹਾਕੇ ਗੁਜ਼ਰ ਗਏ ਪਰ ਇਨ੍ਹਾਂ ਲੋਕਾਂ ਦੀ ਦੁੱਖ ਭਰੀ ਰਾਤ ਨੂੰ ਸੁੱਖ-ਸ਼ਾਂਤੀ ਦਾ ਚਾਨਣ ਨਸੀਬ ਨਹੀਂ ਹੋਇਆ।
ਸ਼ਰਮਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਇਹ ਮੁਹਿੰਮ ਚਲਾਈ ਗਈ ਸੀ, ਜਿਸ ਅਧੀਨ ਹੁਣ ਤੱਕ 12 ਕਰੋੜ ਦੇ ਕਰੀਬ ਦੀ ਰਾਹਤ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਇਸ ਮਦਦ ਤੋਂ ਹੁਣ ਤਕ ਵਾਂਝੇ ਹਨ, ਉਨ੍ਹਾਂ ਨੂੰ ਵੀ ਜਲਦੀ ਹੀ ਸਹਾਇਤਾ ਪਹੁੰਚਾਈ ਜਾਏਗੀ।
ਇਹ ਵੀ ਪੜ੍ਹੋ : ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ
ਭਰ ਜੁਆਨੀ ’ਚ ਵਿਧਵਾ ਹੋ ਗਈ ਸੁਨੀਤਾ ਰਾਣੀ
ਪਿੰਡ ਐੱਨ. ਐੱਸ. ਪੁਰਾ ਦੀ ਰਹਿਣ ਵਾਲੀ ਸੁਨੀਤਾ ਰਾਣੀ ਨਾਲ ਹੋਣੀ ਨੇ ਕੁਝ ਅਜਿਹਾ ਭਾਣਾ ਵਰਤਾਇਆ ਕਿ ਉਹ ਭਰ ਜੁਆਨੀ ’ਚ ਹੀ ਵਿਧਵਾ ਹੋ ਗਈ। ਉਹ ਅਜੇ 24-25 ਸਾਲ ਦੀ ਹੀ ਸੀ ਕਿ ਹੁਣ ਤੋਂ 10 ਸਾਲ ਪਹਿਲਾਂ ਪਤੀ ਦਵਿੰਦਰ ਲਾਲ ਬੀਮਾਰੀ ਦੀ ਹਾਲਤ ਵਿਚ ਢੁੱਕਵਾਂ ਇਲਾਜ ਨਾ ਹੋਣ ਕਰ ਕੇ ਪਰਿਵਾਰ ਨੂੰ ਛੱਡ ਗਿਆ। ਉਸ ਕੋਲ ਦੋ-ਬੱਚੇ ਹਨ ਜਿਨ੍ਹਾਂ ਨੂੰ ਪਾਲਣ ਲਈ ਉਸ ਨੇ ਇਕ ਮੱਝ ਅਤੇ ਗਊ ਪਾਲੀ ਹੋਈ ਹੈ। ਸਾਰਾ ਦਿਨ ਡੰਗਰਾਂ ਦੀ ਸੰਭਾਲ ਕਰਦੀ ਸੁਨੀਤਾ ਦੁੱਧ ਵੇਚ ਕੇ ਆਟੇ-ਦਾਲ ਦਾ ਪ੍ਰਬੰਧ ਕਰਦੀ ਹੈ। ਉਸ ਲਈ ਚਿੰਤਾ ਦਾ ਵਿਸ਼ਾ ਹੈ ਕਿ ਬੱਚਿਆਂ ਦੀ ਪੜ੍ਹਾਈ ਕਿਵੇਂ ਕਰਾਵੇਗੀ, ਨਹੀਂ ਤਾਂ ਉਨ੍ਹਾਂ ਦਾ ਭਵਿੱਖ ਵੀ ਬਰਬਾਦ ਹੋ ਜਾਵੇਗਾ।
ਸੰਸਾਰੋ ਦੇਵੀ ਦੇ ਘਰ ਵਾਲੇ ਨੂੰ ਚੰਦਰਾ ਰੋਗ ਖਾ ਗਿਆ
ਐੱਨ. ਐੱਸ. ਪੁਰਾ ਦੀ ਹੀ ਰਹਿਣ ਵਾਲੀ ਸੰਸਾਰੋ ਦੇਵੀ ਨੇ ਦੱਸਿਆ ਕਿ ਉਸਦੇ ਘਰਵਾਲੇ ਤਾਰਾ ਚੰਦ ਨੂੰ ਅਜਿਹਾ ਚੰਦਰਾ ਰੋਗ ਲੱਗਾ ਕਿ ਮੰਜੇ ਤੋਂ ਨਹੀਂ ਉੱਠ ਸਕਿਆ। ਉਹ 30 ਸਾਲ ਤੋਂ ਵਿਧਵਾ ਦਾ ਸੰਤਾਪ ਹੰਢਾ ਰਹੀ ਹੈ ਅਤੇ ਨਾਲੇ ਆਪਣੇ ਤਿੰਨ ਬੱਚਿਆਂ ਨੂੰ ਪਾਲ ਰਹੀ ਹੈ। ਉਸ ਨੇ ਕਿਹਾ ਕਿ ਆਰਥਕ ਪੱਖੋਂ ਕਮਜ਼ੋਰ ਅਤੇ ਰੋਜ਼ੀ-ਰੋਟੀ ਦੀ ਚਿੰਤਾ ’ਚ ਡੁੱਬੇ ਪਰਿਵਾਰਾਂ ਦੀ ਮਦਦ ਲਈ ਸਰਕਾਰ ਵਲੋਂ ਵੀ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾਂਦਾ। ਉਸ ਨੇ ਕਿਹਾ ਕਿ ਜਿਸ ਵਿਅਕਤੀ ਨੇ ਸਾਡੇ ਲਈ ਰਾਹਤ ਸਮੱਗਰੀ ਭਿਜਵਾਈ ਹੈ ਪ੍ਰਭੂ ਉਸ ਨੂੰ ਤੰਦਰੂਸਤੀ ਅਤੇ ਖੁਸ਼ੀਆਂ ਬਖਸ਼ੇ।
ਕੌਣ-ਕੌਣ ਮੌਜੂਦ ਸਨ
ਇਸ ਆਯੋਜਨ ਵਿਚ ਜਲੰਧਰ ਦੇ ਸਮਾਜ ਸੇਵੀ ਸ. ਇਕਬਾਲ ਸਿੰਘ ਅਰਨੇਜਾ, ਬੀ. ਐੱਸ. ਐੱਫ. ਦੇ ਡਿਪਟੀ ਕਮਾਂਡੈਂਟ ਸੁਨੀਲ ਕੁਮਾਰ, ਸੰਜੇ ਕੁਮਾਰ, ਲੁਧਿਆਣਾ ਤੋਂ ਵਿਪਨ ਜੈਨ-ਰੇਨੂ ਜੈਨ, ਸ਼੍ਰੀਮਤੀ ਰਮਾ ਜੈਨ, ਮਹਿਕ ਜੈਨ, ਹਰਿਆਲੀ ਜੈਨ ਅਤੇ ਕੁਨਾਲ ਜੈਨ (ਜੰਮੂ) ਮੌਜੂਦ ਸਨ।
ਕਿਸਾਨ ਮੋਰਚੇ ਲਈ ਪਿੰਡ ਗੋਲੇਵਾਲਾ 'ਚ ਤਿਆਰ ਹੋ ਰਿਹਾ ਖੋਆ ਤੇ ਦੇਸੀ ਘਿਓ ਦੀਆਂ ਪਿੰਨੀਆਂ (ਤਸਵੀਰਾਂ)
NEXT STORY