ਕਪੂਰਥਲਾ (ਹਰਜੋਤ)-ਸਿੱਖਿਆ ਵਿਭਾਗ ਵੱਲੋਂ ਪੰਜਾਬ ਬਲਾਕ ਨਾਲ ਸਬੰਧਿਤ ਵਿਗਿਆਨ ਵਿਸ਼ੇ ’ਚ 100 ਫੀਸਦੀ ਨਤੀਜਾ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਅੱਜ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਜ਼ਿਲਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਤੇ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮਟਿਡ ਦੇ ਐੱਮ. ਡੀ. ਕੁਲਦੀਪ ਸਰਦਾਨਾ ਨੇ ਕੀਤੀ। ਉਨ੍ਹਾਂ ਆਪਣੇ ਭਾਸ਼ਨ ’ਚ ਕਿਹਾ ਕਿ ਸਰਕਾਰ ਮਿਆਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਇਕ ਵਧੀਆ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵਚਨਬੱਧ ਹੈ, ਜਿਸ ਲਈ ਕਾਬਿਲ ਅਧਿਆਪਕਾਂ ਦਾ ਮਾਣ ਸਨਮਾਨ ਜ਼ਰੂਰੀ ਹੈ। ਇਸ ਦੌਰਾਨ ਫਗਵਾੜਾ-1 ਤੇ ਫਗਵਾੜਾ-2 ਬਲਾਕ ਨਾਲ ਸਬੰਧਿਤ ਸੰਤੋਖ ਸਿੰਘ, ਸੁਰਿੰਦਰ ਵਸ਼ਿਸ਼ਟ, ਪਰਮਜੀਤ ਰਾਣਾ, ਰਾਜੀਵ ਸੋਨੀ, ਕਰਮਜੀਤ ਸਿੰਘ, ਵਰਿੰਦਰ ਸਿੰਘ, ਗੁਰਕਮਲ ਕੌਰ, ਰਜਨੀ ਸਹਿਗਲ, ਹਰਦੀਪ ਕੌਰ, ਰਵੀ ਕਾਂਤਾ, ਅਸ਼ੋਕ ਕੁਮਾਰ, ਜਗਪਾਲ ਕੌਰ, ਕਮਲੇਸ਼ ਡੋਗਰਾ, ਸੁਨੀਲ ਦੱਤ ਅਤੇ ਮਮਤਾ ਸ਼ਾਮਲ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਐੱਮ. ਡੀ. ਅਜੀਤ ਸਿੰਘ ਵਾਲੀਆ, ਨਰੇਸ਼ ਕੋਹਲੀ, ਹਰਿੰਦਰ ਸੇਠੀ, ਪ੍ਰਿੰਸੀਪਲ ਰਣਜੀਤ ਗੋਗਨਾ, ਮੀਨੂੰ ਗੁਪਤਾ, ਦਵਿੰਦਰ ਪੱਬੀ, ਸਤੀਸ਼ ਕੁਮਾਰ, ਕੌਂਸਲਰ ਮੁਨੀਸ਼ ਪ੍ਰਭਾਕਰ ਵੀ ਸ਼ਾਮਲ ਸਨ।
ਫਗਵਾੜਾ 'ਚ ਵੱਡੀ ਵਾਰਦਾਤ, ਵਿਅਕਤੀ ਦੀ ਗਲ ਘੁੱਟ ਕੇ ਕੀਤੀ ਹੱਤਿਆ
NEXT STORY