ਕਪੂਰਥਲਾ (ਬਬਲਾ)-ਸਥਾਨਕ ਸੰਤ ਪ੍ਰੇਮ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਰੈਲੀ ਕੱਢੀ। ਜਿਸ ’ਚ ਵਿਦਿਆਰਥੀਆਂ ਨੇ ਜਿਥੇ ਆਗਾਮੀ ਲੋਕ ਸਭਾ ਚੋਣਾਂ ’ਚ ਆਪਣੀ ਵੋਟ ਪਾਉਣ ਦਾ ਪ੍ਰਣ ਕੀਤਾ। ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਉਹ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਦੇਸ਼ ’ਚ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ। ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਯੂ.ਐੱਸ.ਏ., ਪ੍ਰਿੰ. ਡਾ. ਜੁਗਰਾਜ ਸਿੰਘ, ਪ੍ਰੋ. ਅਮਰੀਕ ਸਿੰਘ, ਡਾ. ਬਲਬੀਰ ਸਿੰਘ ਮੋਮੀ, ਪ੍ਰੋ. ਮੰਗਤ ਰਾਮ, ਪ੍ਰੋ. ਅਨੀਤਾ ਜੋਲੀ, ਪ੍ਰੋ. ਦਲਜੀਤ ਕੌਰ, ਪ੍ਰੋ. ਬਲਜੀਤ ਕੌਰ, ਸੁਪਰਡੈਂਟ ਗੁਰਮੀਤ ਸਿੰਘ, ਮੈਡਮ ਬਲਵਿੰਦਰ ਕੌਰ, ਪ੍ਰਿੰ. ਮੈਡਮ ਨਵਦੀਪ ਕੌਰ, ਵਾਈਸ ਪ੍ਰਿੰ. ਮੈਡਮ ਨਰਿੰਦਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ।
ਤਾਜਪੁਰ ਵਿਖੇ ਧਾਰਮਕ ਸਮਾਗਮ 1 ਨੂੰ
NEXT STORY