ਕਪੂਰਥਲਾ (ਸ਼ਰਮਾ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੇ ਐੱਨ. ਐੱਸ. ਐੱਸ. ਵਾਲੰਟੀਅਰਾਂ (ਲਡ਼ਕੇ-ਲਡ਼ਕੀਆਂ) ਦਾ ਪ੍ਰਿੰ. ਡਾ. ਕੁਲਵੰਤ ਸਿੰਘ ਫੁੱਲ ਦੀ ਅਗਵਾਈ ਹੇਠ, ਗੁ. ਬਾਉਲੀ ਸਾਹਿਬ ਨਡਾਲਾ ਵਿਖੇ ਇਕ ਦਿਨਾਂ ਕੈਂਪ ਲਾਇਆ ਗਿਆ। ਇਸ ਮੌਕੇ ਇੰਚਾਰਜ ਵਿਭਾਗ ਡਾ. ਮਲਕੀਤ ਸਿੰਘ ਤੇ ਪ੍ਰੋ. ਨਵਨੀਤ ਕੌਰ ਦੀ ਦੇਖ-ਰੇਖ ਹੇਠ ਸਾਰੇ ਵਾਲੰਟੀਅਰਾਂ ਨੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਸਾਫ-ਸਫਾਈ ਕੀਤੀ ਅਤੇ ਅੰਦਰ ਬਣੇ ਪਾਰਕਾਂ ਦੀ ਸਫਾਈ ਤੇ ਫੁੱਲਾਂ ਦੀਆਂ ਕਿਆਰੀਆਂ ਦੀ ਗੁਡਾਈ ਕੀਤੀ ਗਈ। ਮੈਨੇਜਰ ਭਾਈ ਸਖਵਿੰਦਰ ਸਿੰਘ ਬੱਸੀ ਨੇ ਕਾਲਜ ਕਮੇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ ਅਜਿਹੇ ਸਮਾਜ ਭਲਾਈ ਤੇ ਨੈਤਿਕ ਕਾਰਜ ਕਰਨੇ ਚਾਹੀਦੇ ਹਨ। ਇਸ ਨਾਲ ਸਮਾਜ ਲਈ ਕੁਝ ਚੰਗਾ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ। ਪ੍ਰਿੰ. ਡਾ. ਕੁਲਵੰਤ ਸਿੰਘ ਫੁੱਲ ਨੇ ਦੱਸਿਆ ਕਿ ਇਸ ਤੋ ਪਹਿਲਾਂ ਵੀ ਪਿੰਡ ਬਿੱਲਪੁਰ ’ਚ 3 ਦਿਨਾਂ ਕੈਪ ਲਾਇਆ ਗਿਆ ਸੀ। ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਚੌਗਿਰਦੇ ਦੀ ਸਾਫ-ਸਫਾਈ ਤੇ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਰਬੱਤ ਸਿੰਘ ਕੰਗ, ਪੰ. ਗੋਪੀ ਰਾਮ, ਮੋਹਣ ਸਿੰਘ, ਹਰਭਜਨ ਸਿੰਘ, ਰੇਸ਼ਮ ਸਿੰਘ ਪੱਡਾ, ਹਰਪ੍ਰੀਤ ਸਿੰਘ ਸੋਢੀ, ਇੰਦਰਜੀਤ ਸਿੰਘ ਹੀਰਾ ਤੇ ਹੋਰ ਹਾਜ਼ਰ ਸਨ।
ਖਾਲਸਾ ਕਾਲਜ ਬੇਗੋਵਾਲ ’ਚ ਵੋਟਰ ਜਾਗਰੂਕਤਾ ਰੈਲੀ ਕੱਢੀ
NEXT STORY