ਕਪੂਰਥਲਾ (ਗੌਰਵ)-ਸਿਟੀ ਪੁਲਸ ਵੱਲੋਂ ਪਿਛਲੇ ਸਮੇਂ ਦੌਰਾਨ ਨਾਗਰਿਕਾਂ ਦੇ ਗੁੰਮ ਹੋਏ ਮੋਬਾਇਲ ਮਿਲਣ ’ਤੇ ਵਾਰਿਸਾਂ ਦੇ ਹਵਾਲੇ ਕਰ ਦਿੱਤੇ ਹਨ। ਸਿਟੀ ਐੱਸ. ਐੱਚ. ਓ. ਯਾਦਵਿੰਦਰ ਸਿੰਘ ਬਰਾਡ਼ ਤੇ ਸਬ ਇੰਸਪੈਕਟਰ ਅਮਨਦੀਪ ਨਾਹਰ ਨੇ ਦੋ ਮੋਬਾਇਲ ਮਾਲਕਾਂ ਜਿਨ੍ਹਾਂ ’ਚ ਇਕ ਆਰਮੀ ਦੇ ਹਵਲਦਾਰ ਦੀਪ ਤਿਵਾਡ਼ੀ ਤੇ ਦੂਜੇ ਰੰਜਨਾ ਨੂੰ ਉਨ੍ਹਾਂ ਦੇ ਖੋਹੇ ਹੋਏ ਮੋਬਾਇਲ ਵਾਪਸ ਕੀਤੇ। ਇਸ ਮੌਕੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਕਿਹਾ ਕਿ ਕਪੂਰਥਲਾ ’ਚ ਨਾਗਰਿਕਾਂ ਨੂੰ ਅਮਨ ਸ਼ਾਂਤੀ ਦਾ ਮਾਹੌਲ ਦੇਣਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਭੈਡ਼ੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
20 ਮੋਟਰਸਾਈਕਲਾਂ ਤੋਂ ਉਤਾਰੇ ਪ੍ਰੈੱਸ਼ਰ ਹਾਰਨ
NEXT STORY