ਕਪੂਰਥਲਾ (ਭੂਸ਼ਣ, ਗੌਰਵ)-ਸ਼ਹਿਰ ਤੋਂ ਲਾਪਤਾ ਹੋਏ ਇਕ ਫਰੂਟ ਵੇਚਣ ਵਾਲੇ ਨੂੰ ਥਾਣਾ ਸਿਟੀ ਪੁਲਸ ਨੇ ਲੰਮੀ ਮੁਸ਼ਕਤ ਦੇ ਬਾਅਦ ਜਲੰਧਰ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ।
ਜਾਣਕਾਰੀ ਅਨੁਸਾਰ ਸ਼ਹਿਰ ਨਾਲ ਸਬੰਧਤ ਫਰੂਟ ਵੇਚਣ ਵਾਲਾ ਵਿਨੋਦ ਕਰੀਬ 3 ਹਫ਼ਤੇ ਪਹਿਲਾਂ ਸ਼ੱਕੀ ਹਾਲਾਤ 'ਚ ਸ਼ਹਿਰ ਤੋੋਂ ਲਾਪਤਾ ਹੋ ਗਿਆ ਸੀ । ਜਿਸ ਨੂੰ ਲੈ ਕੇ ਵਿਨੋਦ ਦੇ ਵਾਰਿਸਾਂ ਨੇ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ । ਇਸ ਸਬੰਧੀ ਸਿਟੀ ਪੁਲਸ ਨੇ ਵਿਨੋਦ ਦੀ ਫੋਟੋ ਸੂਬੇ ਦੇ ਵੱਖ-ਵੱਖ ਥਾਣਿਆਂ 'ਚ ਭੇਜੀ ਸੀ ਤਾਂਕਿ ਉਸ ਦੀ ਪਛਾਣ ਕਰ ਕੇ ਉਸ ਨੂੰ ਬਰਾਮਦ ਕੀਤਾ ਜਾ ਸਕੇ ਪਰ ਇਸ ਦੇ ਬਾਵਜੂਦ ਵੀ ਵਿਨੋਦ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਇਸ ਦੌਰਾਨ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ 'ਚ ਬਣੀ ਇਕ ਵਿਸ਼ੇਸ਼ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਵਿਨੋਦ ਜਲੰਧਰ ਰੇਲਵੇ ਸਟੇਸ਼ਨ 'ਤੇ ਘੁੰਮ ਰਿਹਾ ਹੈ, ਜਿਸ 'ਤੇ ਪੁਲਸ ਸਿਟੀ ਜਲੰਧਰ ਪਹੁੰਚ ਕੇ ਵਿਨੋਦ ਦੇ ਵਾਰਿਸਾਂ ਨਾਲ ਬਰਾਮਦ ਕਰ ਲਿਆ। ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਵਿਨੋਦ ਬੀਤੇ ਲੰਬੇ ਸਮੇਂ ਤੋਂ ਕਾਰੋਬਾਰ 'ਚ ਗਿਰਾਵਟ 'ਚ ਆਉਣ ਦੇ ਕਾਰਨ ਪੈਸੇ ਦੀ ਤੰਗੀ ਦਾ ਸਾਹਮਣਾ ਕਰ ਰਿਹਾ ਸੀ । ਜਿਸ ਕਾਰਨ ਉਹ ਡਿਪ੍ਰੈਸ਼ਾਨ ਵਿਚ ਚਲਾ ਗਿਆ ਸੀ। ਇਸ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਵਿਨੋਦ ਕਈ ਜਗ੍ਹਾ ਤੇ ਘੁੰਮਦਾ ਰਿਹਾ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਵਿਨੋਦ ਨੂੰ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਕਾਰੋਬਾਰ 'ਚ ਆਈ ਭਾਰੀ ਗਿਰਾਵਟ ਨੇ ਡਿਪ੍ਰੈਸ਼ਨ 'ਚ ਪਾਏ ਕਈ ਕਾਰੋਬਾਰੀ
ਬੀਤੇ ਕੁਝ ਸਾਲਾਂ ਤੋਂ ਸੂਬੇ ਭਰ 'ਚ ਆਈ ਭਾਰੀ ਮੰਦੀ ਕਾਰਨ ਜਿਥੇ ਪ੍ਰਾਪਰਟੀ ਸਮੇਤ ਸਾਰੇ ਕਾਰੋਬਾਰ ਭਾਰੀ ਗਿਰਾਵਟ ਵਿਚ ਚੱਲ ਰਹੇ ਹੈ। ਉਥੇ ਹੀ ਇਸ ਜ਼ਬਰਦਸਤ ਮੰਦੀ ਵਿਚ ਕਈ ਖਾਂਦੇ ਪੀਂਦੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਜਿਸ ਕਾਰਨ ਕਈ ਪਰਿਵਾਰਾਂ ਨੂੰ ਤਾਂ ਹੁਣ ਰੋਜ਼ ਦਾ ਖਰਚ ਚਲਾਉਣਾ ਵੀ ਇਕ ਵੱਡੀ ਚੁਣੌਤੀ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2011-12 ਦੇ ਹੀ ਸੂਬੇ ਭਰ 'ਚ ਪ੍ਰਾਪਰਟੀ ਦੇ ਕਾਰੋਬਾਰ 'ਚ ਆਈ ਭਾਰੀ ਮੰਦੀ ਦਾ ਅਸਰ ਲਗਭਗ ਸਾਰੇ ਕਾਰੋਬਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕਿਸੇ ਸਮੇਂ ਪ੍ਰਾਪਰਟੀ ਦੇ ਕਾਰੋਬਾਰ 'ਚ ਦੇਸ਼ ਭਰ 'ਚ ਪਹਿਲਾਂ 5 ਥਾਵਾਂ ਵਿਚ ਆਉਣ ਵਾਲਾ ਪੰਜਾਬ ਇਸ ਸਮੇਂ ਜ਼ਮੀਨ ਜਾਇਦਾਦ ਦੇ ਕਾਰੋਬਾਰ ਨਾਲ ਜੁਡ਼ੀ ਮੰਦੀ ਕਾਰਨ ਸਭ ਤੋਂ ਭਿਅੰਕਰ ਦੌਰ ਵਿਚੋਂ ਨਿਕਲ ਰਿਹਾ ਹੈ। ਹਾਲਾਤ ਤਾਂ ਇਹ ਹੈ ਕਿ ਪ੍ਰਾਪਰਟੀ ਦੇ ਕਾਰੋਬਾਰ 'ਚ ਲੱਖਾਂ ਕਰੋੜਾਂ ਰੁਪਏ ਦੀ ਰਕਮ ਕਮਾਉਣ ਵਾਲੇ ਜ਼ਿਆਦਾਤਰ ਪ੍ਰਾਪਰਟੀ ਕਾਰੋਬਾਰੀਆਂ ਦੇ ਜਿਥੇ ਕਰੋਡ਼ਾਂ ਰੁਪਏ ਦੀ ਜ਼ਮੀਨ ਜਾਇਦਾਦ ਵਿਕ ਨਹੀਂ ਪਾ ਰਹੀ ਹੈ। ਉਥੇ ਹੀ ਪ੍ਰਾਪਰਟੀ ਦੇ ਕਾਰੋਬਾਰ 'ਚ ਆਈ ਜ਼ਬਰਦਸਤ ਮੰਦੀ ਕਾਰਨ ਦੂਜੇ ਕਾਰੋਬਾਰਾਂ 'ਤੇ ਵੀ ਪੈ ਰਿਹਾ ਹੈ। ਜਿਸ ਦਾ ਸਭ ਤੋਂ ਜ਼ਿਆਦਾਤਰ ਅਸਰ ਵਿਨੋਦ ਵਰਗੇ ਉਨ੍ਹਾਂ ਛੋਟੇ-ਛੋਟੇ ਕਾਰੋਬਾਰੀਆਂ 'ਤੇ ਪੈ ਰਿਹਾ ਹੈ, ਜੋ ਕਦੇ 400-500 ਰੁਪਏ ਦੀ ਰੋਜ਼ਾਨਾ ਕਮਾਈ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਂਦੇ ਸਨ ਪਰ ਵਰਤਮਾਨ ਦੌਰ ਵਿਚ ਕਾਰੋਬਾਰ 'ਚ ਆਈ ਭਾਰੀ ਗਿਰਾਵਟ ਨੇ ਇਨ੍ਹਾਂ ਛੋਟੇ-ਛੋਟੇ ਦੁਕਾਨਦਾਰਾਂ ਨੂੰ ਭਾਰੀ ਆਰਥਿਕ ਤੰਗੀ 'ਚ ਧਕੇਲ ਦਿੱਤਾ ਹੈ। ਜਿਸ ਕਾਰਨ ਹੀ ਅਜਿਹੇ ਦੁਕਾਨਦਾਰ ਜ਼ਬਰਦਸਤ ਡਿਪ੍ਰੈਸ਼ਨ ਦਾ ਸ਼ਿਕਾਰ ਬਣ ਗਏ ਹਨ।
ਗੌਰ ਹੋਵੇ ਕਿ ਕਾਰੋਬਾਰ ਵਿਚ ਆਈ ਭਾਰੀ ਤੰਗੀ ਦੇ ਕਾਰਨ ਬੀਤੇ ਇਕ ਦਹਾਕੇ ਦੌਰਾਨ ਕਈ ਪਰਿਵਾਰ ਤਾਂ ਖੁਦਕੁਸ਼ੀ ਦਾ ਰਸਤਾ ਅਪਣਾ ਚੁੱਕੇ ਹਨ, ਜਿਸ ਦੀ ਸਭ ਤੋਂ ਵੱਡੀ ਮਿਸਾਲ ਤਾਂ ਉਸ ਸਮੇਂ ਦੇਖਣ ਨੂੰ ਮਿਲੀ ਸੀ ਜਦੋਂ ਸਾਲ 2015-16 ਵਿਚ ਸ਼ਹਿਰ ਦੇ ਸ਼ਾਲੀਮਾਰ ਬਾਗ ਖੇਤਰ ਵਿਚ ਇਕ ਪ੍ਰਾਪਰਟੀ ਕਾਰੋਬਾਰੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਮਾਰਨ ਦੇ ਬਾਅਦ ਖੁੱਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਥੇ ਹੀ ਕਰੀਬ ਸਾਲ 2016 ਵਿਚ ਸ਼ਹਿਰ ਦੇ ਮਾਲ ਰੋਡ ਖੇਤਰ ਵਿਚ ਇਕ ਬਜ਼ੁਰਗ ਪਤੀ-ਪਤਨੀ ਨੇ ਸ਼ੈਲਰ ਕਾਰੋਬਾਰ ਵਿਚ ਆਈ ਭਾਰੀ ਮੰਦੀ ਕਾਰਨ ਖੁਦਕੁਸ਼ੀ ਕਰ ਲਈ ਸੀ।
ਦਸਤਾਰ ਸਿਖਲਾਈ 27 ਅਪ੍ਰੈਲ ਨੂੰ : ਬਤਰਾ
NEXT STORY