ਕਪੂਰਥਲਾ (ਗੁਰਵਿੰਦਰ ਕੌਰ)-ਸਟੇਟ ਗੁਰਦੁਆਰਾ ਸਾਹਿਬ ’ਚ ਵਿਸ਼ਵ ਦਸਤਾਰ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਦਾ ਸ਼ੁਭ-ਆਰੰਭ ਕੀਤਾ ਗਿਆ। ਇਹ ਕੈਂਪ 24 ਅਪ੍ਰੈਲ ਤਕ ਰੋਜ਼ਾਨਾ ਸ਼ਾਮ 5 ਤੋਂ 7 ਵਜੇ ਤਕ ਲਾਇਆ ਜਾਵੇਗਾ। ਕੈਂਪ ਦਾ ਸ਼ੁਭ-ਆਰੰਭ ਧਾਰਮਿਕ ਜਥੇ. ਜਸਵਿੰਦਰ ਸਿੰਘ ਬਤਰਾ ਤੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਕਰਦੇ ਹੋਏ ਦੱਸਿਆ ਕਿ 27 ਅਪ੍ਰੈਲ ਨੂੰ ਮਹਾਨ ਦਸਤਾਰ ਮਾਰਚ ਸਟੇਟ ਗੁਰਦੁਆਰਾ ਸਾਹਿਬ ਤੋਂ ਦੁਪਹਿਰ 3 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਜਾਵੇਗਾ। ਇਸ ਮਾਰਚ ’ਚ ਨੌਜਵਾਨ ਬੱਚੇ ਸੁੰਦਰ ਦਸਤਾਰ ਸਜਾ ਕੇ ਬੈਨਰ ਫਡ਼ ਕੇ ਦਸਤਾਰ ਸਿਰ ’ਤੇ ਸਜਾਉਣ ਦਾ ਸੰਦੇਸ਼ ਦੇਣਗੇ। ਦਸਤਾਰ ਮਾਰਚ ਸ਼ਹਿਰ ਦੇ ਨਿਰਧਾਰਿਤ ਰੂਟ ਗੋਪਾਲ ਪਾਰਕ, ਕੋਟੂ ਚੌਕ, ਕਾਇਮਪੁਰਾ ਮੁਹੱਲਾ, ਪੁਰਾਣੀ ਸਬਜ਼ੀ ਮੰਡੀ, ਭਗਤ ਸਿੰਘ ਚੌਕ, ਸਦਰ ਬਾਜ਼ਾਰ, ਸ਼ਾਲੀਮਾਰ ਬਾਗ, ਅੰਮ੍ਰਿਤ ਬਾਜ਼ਾਰ ਰੋਡ, ਸਤ ਨਾਰਾਇਣ ਬਾਜ਼ਾਰ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਚੌਕ (ਕਚਹਿਰੀ ਚੌਕ) ਤੋਂ ਹੁੰਦੇ ਹੋਏ ਸਟੇਟ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਵੇਗਾ। ਉਪਰੰਤ ਇਥੋਂ ਸਟੇਟ ਗੁਰਦੁਆਰਾ ਸਾਹਿਬ ਤੋਂ ਗਤਕਾ ਸ਼ੋ ਕਰਵਾਇਆ ਜਾਵੇਗਾ। ਜਿਸ ’ਚ ਪ੍ਰਸਿੱਧ ਟੀਮਾਂ ਹਿੱਸਾ ਲੈਣਗੀਆਂ ਜੋ ਖਾਲਸਾਈ ਗਤਕੇ ਦੇ ਜੌਹਰ ਦਿਖਾਉਣਗੀਆਂ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਗੁਰਪ੍ਰੀਤ ਸਿੰਘ ਸੋਨਾ, ਪ੍ਰਿਤਪਾਲ ਸਿੰਘ ਪਾਲਾ, ਜਸਵਿੰਦਰ ਸਿੰਘ ਜੱਸੀ, ਨਾਨਕ ਸਿੰਘ, ਮਨਮੋਹਨ ਸਿੰਘ, ਸੁਖਰਾਜ ਸਿੰਘ, ਦਵਿੰਦਰ ਸਿੰਘ ਦੇਵ, ਗੁਰਪ੍ਰੀਤ ਸਿੰਘ ਬਬਲੂ, ਪ੍ਰੀਤਪਾਲ ਸਿੰਘ ਸੋਨੂੰ, ਜਥੇ. ਸੁਖਜਿੰਦਰ ਸਿੰਘ ਬੱਬਰ, ਇੰਦਰਪਾਲ ਸਿੰਘ ਭਾਟੀਆ, ਸਵਰਨ ਸਿੰਘ, ਜਸਬੀਰ ਸਿੰਘ ਰਾਣਾ, ਭੁਪਿੰਦਰ ਸਿੰਘ, ਬਰਜਿੰਦਰ ਸਿੰਘ, ਮਹਿੰਦਰ ਸਿੰਘ ਨਾਰੰਗ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਮਹਿੰਦਰ ਮਦਾਨ ਵਪਾਰ ਸੈੱਲ ਦੇ ਜਨਰਲ ਸਕੱਤਰ ਨਿਯੁਕਤ
NEXT STORY