ਕਰਤਾਰਪੁਰ, (ਸਾਹਨੀ)- 14 ਫਰਵਰੀ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੂਬੇ ਵਿਚ ਕਰਵਾਇਆਂ ਨਗਰ ਕੌਂਸਲ ਚੋਣਾਂ ਦੇ ਅਧੀਨ ਕਰਤਾਰਪੁਰ ਸ਼ਹਿਰ ਦੇ 15 ਵਾਰਡਾਂ ਵਿਚੋਂ 14 ਵਾਰਡਾਂ ਵਿਚ ਹੋਈਆਂ ਵੋਟਾਂ ਵਿਚ ਸ਼ਹਿਰ ਵਾਸੀਆਂ ਵਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ 72.2 ਫੀਸਦੀ ਵੋਟਾਂ ਪਾਈਆਂ। ਚੋਣਾਂ ਸਬੰਧੀ ਅੱਜ ਰਟਰਨਿੰਗ ਅਫਸਰ ਐੱਸ. ਡੀ. ਐੱਮ.-2 ਸ਼੍ਰੀ ਰਾਹੁਲ ਸਿੱਧੂ ਦੀ ਅਗਵਾਈ ਵਿਚ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਜਿਸ ਵਿਚ ਕਾਂਗਰਸ ਵਲੋਂ ਜਾਰੀ 15 ਉਮੀਦਵਾਰਾਂ ਦੀ ਸੂਚੀ ਵਿਚੋਂ 10 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਵਿਚ 7 ਉਮੀਦਵਾਰ ਪਾਰਟੀ ਨਿਸ਼ਾਨ ’ਤੇ ਵੀ ਜਿੱਤੇ। ਇਸ ਸੰਬਧੀ ਅੱਜ ਨਵੇਂ ਜਿੱਤੇ ਕੌਂਸਲਰਾਂ ਦੀ ਟੀਮ ਨੂੰ ਵਧਾਈ ਦਿੰਦੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸ਼ਾਨਦਾਰ ਪ੍ਰਦਰਸ਼ਨ ਹੈ ਅਤੇ ਲੋਕ ਵਿਕਾਸ ਅਤੇ ਲੋਕ ਪੱਖੀ ਸੋਚ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਸਾਥ ਦਿੰਦੇ ਹਨ। ਚੋਣ ਨਤੀਜੇ ਇਸ ਪ੍ਰਕਾਰ ਰਹੇ। ਵਾਰਡ ਨੰ 1 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ (378) ਨੇ ਆਪਣੇ ਨੇਡ਼ੇ ਦੇ ਉਮੀਦਵਾਰ ਕਾਂਗਰਸ ਦੀ ਆਸ਼ਾ (315) ਨੂੰ 63 ਵੋਟਾਂ ਨਾਲ ਹਰਾਇਆ। ਵਾਰਡ ਨੰ. 2 ਤੋਂ ਕਾਂਗਰਸ ਉਮੀਦਵਾਰ ਉਂਕਾਰ ਸਿੰਘ (488) ਨੇ ਸੁਖਬੀਰ ਸਿੰਘ (229) ਨੂੰ 259 ਵੋਟਾਂ ਨਾਲ ਹਰਾਇਆ। ਵਾਰਡ ਨੰ. 3 ਤੋ ਆਜ਼ਾਦ ਉਮੀਦਵਾਰ ਤੇਜਪਾਲ ਸਿੰਘ ਤੇਜੀ (357) ਨੇ ਮੰਗਲ ਕੁਮਾਰ (307) ਨੂੰ 150 ਵੋਟਾਂ ਨਾਲ ਹਰਾਇਆ। ਵਾਰਡ ਨੰ. 4 ਤੋਂ ਆਜ਼ਾਦ ਉਮੀਦਵਾਰ ਸਾਬਕਾ ਕੌਂਸਲ ਪ੍ਰਧਾਨ ਜੋਤੀ ਅਰੋਡ਼ਾ (388) ਨੇ ਆਪਣੇ ਨੇਡ਼ੇ ਦੀ ਉਮੀਦਵਾਰ ਅਨੁਰਾਧਾ (125) ਨੂੰ 263 ਵੋਟਾਂ ਨਾਲ ਹਰਾਇਆ। ਵਾਰਡ ਨੂੰ 5 ਤੋਂ ਆਜ਼ਾਦ ਉਮੀਦਵਾਰ ਕੋਮਲ ਅਗਰਵਾਲ (383) ਨੇ ਸੁਰਿੰਦਰ ਕੌਰ (278) ਨੂੰ 105 ਵੋਟਾਂ ਨਾਲ ਹਰਾਇਆ। ਵਾਰਡ ਨੰ. 6 ਤੋਂ ਕਾਂਗਰਸ ਉਮੀਦਵਾਰ ਸਾਬਕਾ ਕੌਂਸਲ ਪ੍ਰਧਾਨ ਪ੍ਰਿੰਸ ਅਰੋਡ਼ਾ (464) ਨੇ ਬਲਵਿੰਦਰ ਸਿੰਘ (254) ਨੂੰ 210 ਵੋਟਾਂ ਨਾਲ ਹਰਾਇਆ। ਵਾਰਡ ਨੰ. 7 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਕੌਰ (420) ਨੇ ਗੁਰਮੀਤ ਕੌਰ (314) ਨੂੰ 106 ਵੋਟਾਂ ਨਾਲ ਹਰਾਇਆ। ਵਾਰਡ ਨੰ. 8 ਤੋਂ ਆਜ਼ਾਦ ਉਮੀਦਵਾਰ ਬਾਲਮੁਕੰਦ ਬਾਲੀ (498) ਨੇ ਪ੍ਰਦੀਪ ਕੁਮਾਰ (420) ਨੂੰ 78 ਵੋਟਾਂ ਨਾਲ ਹਰਾਇਆ। ਵਾਰਡ ਨੰ. 9 ਤੋਂ ਕਾਂਗਰਸ ਉਮੀਦਵਾਰ ਸਨੀਤਾ ਰਾਣੀ (242) ਨੇ ਰਾਧਾ(201) ਨੂੰ 41 ਵੋਟਾਂ ਨਾਲ ਹਰਾਇਆ। ਵਾਰਡ ਨੰ. 10 ਤੋਂ ਆਜ਼ਾਦ ਉਮੀਦਵਾਰ ਡਿੰਪਲ ਕਪੂਰ (427) ਨੇ ਹਰਵਿੰਦਰ ਸਿੰਘ (287) ਨੂੰ 140 ਵੋਟਾਂ ਨਾਲ ਹਰਾਇਆ। ਵਾਰਡ ਨੰ. 11 ਤੋਂ ਕਾਂਗਰਸ ਦੀ ਰਾਜਵਿੰਦਰ ਕੌਰ ਪਤਨੀ ਮੁਕੇਸ਼ ਕੁਮਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਸਨ। ਵਾਰਡ ਨੰ. 12 ਤੋਂ ਸਾਬਕਾ ਕੌਂਸਲ ਪ੍ਰਧਾਨ ਕਾਂਗਰਸ ਦੇ ਸ਼ਾਮ ਸੁੰਦਰ (551) ਨੇ ਜਸਪਾਲ (316) ਨੂੰ 235 ਵੋਟਾਂ ਨਾਲ ਹਰਾਇਆ। ਵਾਰਡ ਨੰ. 13 ਤੋਂ ਆਜ਼ਾਦ ਉਮੀਦਵਾਰ ਸੁਰਿੰਦਰ ਪਾਲ (511) ਨੇ ਕੁਲਵਿੰਦਰ ਕੌਰ (304) ਨੂੰ 207 ਵੋਟਾਂ ਨਾਲ ਹਰਾਇਆ। ਵਾਰਡ ਨੰ. 14 ਤੋਂ ਕਾਂਗਰਸ ਦੇ ਅਸ਼ੋਕ ਕੁਮਾਰ (282) ਨੇ ਮਨਜੀਤ ਪਾਲ (99) 183 ਵੋਟਾਂ ਨਾਲ ਹਰਾਇਆ। ਵਾਰਡ ਨੰ. 15 ਤੋਂ ਮਨਜਿੰਦਰ ਕੌਰ (293) ਨੇ ਕਾਂਗਰਸ ਦੀ ਮੰਜੂ (209) 84 ਵੋਟਾਂ ਨਾਲ ਹਰਾਇਆ।
‘ਬਾਦਲਾਂ ਦੇ ਗੜ੍ਹ ਬਠਿੰਡਾ ’ਚ ਪਹਿਲੀ ਵਾਰ ਕਾਂਗਰਸ ਦਾ ਮੇਅਰ’
NEXT STORY