ਖੰਨਾ (ਸੁਖਵਿੰਦਰ ਕੌਰ)-ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼ ਮੰਜੀ ਸਾਹਿਬ ਕੋਟਾਂ ਦੇ ਹੋਮ-ਸਾਇੰਸ ਵਿਭਾਗ ਵੱਲੋਂ ਤਿੰਨ ਰੋਜ਼ਾ ਨਿਊਟਰੀਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਅਧੀਨ ਬੇਕਰੀ ਵਰਕਸ਼ਾਪ ਦੌਰਾਨ ਲੁਧਿਆਣਾ ਤੋਂ ਸ਼੍ਰੀਮਤੀ ਤਰੁਨਦੀਪ ਕੌਰ ਨੇ ਵੱਖ-ਵੱਖ ਤਰ੍ਹਾਂ ਦੇ ਕੇਕ ਬਣਾਉਣ ਅਤੇ ਉਸ ’ਤੇ ਆਈਸਿੰਗ ਕਰਨ ਦੀਆਂ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥਣਾਂ ਨੂੰ ਕਈ ਤਰ੍ਹਾਂ ਦੇ ਕੇਕ ਅਤੇ ਪੀਜ਼ਾ ਬਣਾਉਣੇ ਸਿਖਾਏ। ਇਸੇ ਤਰ੍ਹਾਂ ਦੂਜੇ ਦਿਨ ਅੰਤਰ ਕਲਾਸ ‘ਫਲੇਮ ਲੈਸ ਕੁਕਿੰਗ’ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥਣਾਂ ਨੇ ਬਿਨਾਂ ਗੈਸ ਦੀ ਵਰਤੋਂ ਕੀਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਆਪਣੀ ਪਾਕ ਕਲਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਇਸੇ ਤਰ੍ਹਾਂ ਹੀ ਤੀਜੇ ਤੇ ਆਖਰੀ ਦਿਨ ਹੋਮ-ਸਾਇੰਸ ਸੋਸਾਇਟੀ ਵੱਲੋਂ ਵਿਦਿਆਰਥਣਾਂ ਲਈ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਚਾਣਕਿਆ ਡੇਅਰੀ ਪ੍ਰੋਡਕਟਸ ਲਿਮਟਿਡ ਮੰਡੀ ਗੋਬਿੰਦਗਡ਼੍ਹ ਵਿਖੇ ਲਿਜਾ ਕੇ ਦੁੱਧ ਦੀ ਸਾਰੀ ਪ੍ਰੋਸੈਸਿੰਗ ਦਿਖਾਈ ਗਈ ਤਾਂ ਜੋ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਗਿਆਨ ਵੀ ਦਿੱਤਾ ਜਾ ਸਕੇ। ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਹੋਮ-ਸਾਇੰਸ ਵਿਭਾਗ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਵਿਦਿਆਰਥਣਾਂ ਲਈ ਅਜਿਹੇ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਆ।
ਨਿੱਜੀ ਕੰਪਨੀ ਦੀ ਬੱਸ ’ਚ ਕੰਡਕਟਰ ਵਲੋਂ ਲੜਕੀ ਨਾਲ ਛੇਡ਼ਛਾਡ਼
NEXT STORY