ਖੰਨਾ (ਇਕਬਾਲ)-ਸਵਰਨ ਸਿੰਘ ਸੋਮਲਖੇਡ਼ੀ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਪਰੰਤ ਉਨ੍ਹਾਂ ਨੂੰ ਲੋਕ ਇਨਸਾਫ ਪਾਰਟੀ ਹਲਕਾ ਪਾਇਲ ਐੱਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਸਮਾਗਮ ਸੋਮਲਖੇਡ਼ੀ ਵਿਖੇ ਕੀਤਾ ਗਿਆ, ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਦਿਹਾਤੀ ਦੇ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਮਲੌਦ ਤੋਂ ਬਤੌਰ ਐੱਸ. ਐੱਲ. ਏ. ਰਿਟਾਇਰ ਹੋਏ ਸਵਰਨ ਸਿੰਘ ਸੋਮਲਖੇਡ਼ੀ ਨੂੰ ਲੋਕ ਇਨਸਾਫ ਪਾਰਟੀ ਹਲਕਾ ਪਾਇਲ ਐੱਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ’ਤੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਲੋਕਾਂ ਦੇ ਹਿੱਤਾਂ ਦੀ ਲਡ਼ਾਈ ਲਡ਼ਦੀ ਹੈ ਅਤੇ ਇਨਸਾਫ ਲਈ ਹਰ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ’ਤੇ ਨਵ-ਨਿਯੁਕਤ ਹਲਕਾ ਪਾਇਲ ਐੱਸ. ਸੀ. ਵਿੰਗ ਦੇ ਪ੍ਰਧਾਨ ਸਵਰਨ ਸਿੰਘ ਸੋਮਲਖੇਡ਼ੀ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲਾ ਪ੍ਰਧਾਨ ਕਾਲਾ ਘਵੱਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਦੀ ਤਰੱਕੀ ਲਈ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਬੈਂਸ ਭਾਰਾਵਾਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ’ਤੇ ਜਗਦੀਪ ਸਿੰਘ ਆਲਮਗੀਰ, ਜੈਪਾਲ ਸਿੰਘ ਸੋਮਲਖੇਡ਼ੀ, ਚਰਨਜੀਤ ਸਿੰਘ ਸੋਮਲ ਖੇਡ਼ੀ, ਹੈਰੀ ਚੋਮੋਂ, ਰਣਵੀਰ ਸਿੰਘ ਸੋਮਲਖੇਡ਼ੀ, ਅਵਤਾਰ ਸਿੰਘ ਦੋਦ, ਹਰਦੀਪ ਸਿੰਘ ਸੋਮਲਖੇਡ਼ੀ, ਇੰਦਰਜੀਤ ਸਿੰਘ ਖੇਡ਼ੀ, ਗੁਰਤੇਜ ਸਿੰਘ ਖੇਡ਼ੀ ਹਾਜ਼ਰ ਸਨ।
ਕੋਟਾਂ ਕਾਲਜ ਵਿਖੇ ਹੋਮ-ਸਾਇੰਸ ਵਿਭਾਗ ਵਲੋਂ ਨਿਊਟ੍ਰੀਸ਼ਨ ਪ੍ਰੋਗਰਾਮ ਦਾ ਆਯੋਜਨ
NEXT STORY