ਫ਼ਰੀਦਕੋਟ (ਰਾਜਨ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਵੱਲੋਂ ਸਥਾਨਕ ਮਾਨਯੋਗ ਅਦਾਲਤ ਵਿੱਚ ਕੀਤੀ ਗਈ ਮੰਗ ਅਨੁਸਾਰ ਸਾਬਕਾ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਰਕੋ ਟੈਸਟ ਕਰਨ ਲਈ ਸਥਾਨਕ ਮਾਨਯੋਗ ਜੇ.ਐੱਮ.ਆਈ.ਸੀ ਦੀ ਅਦਾਲਤ ਵੱਲੋਂ ਦੇਸ਼ ਦੀ ਸਰਵ ਉੱਚ ਅਦਾਲਤ ਦੀਆਂ ਗਾਈਡ ਲਾਈਨਾਂ ਅਨੁਸਾਰ ਇਨ੍ਹਾਂ ਦਾ ਨਾਰਕੋ ਟੈਸਟ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਸਾਬਕਾ ਪੁਲਸ ਅਧਿਕਾਰੀ ਉਮਰਾਨੰਗਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਦਾ ਨਾਰਕੋ ਟੈਸਟ ਪੰਜਾਬ ਅਤੇ ਚੰਡੀਗੜ੍ਹ ’ਚੋਂ ਬਾਹਰ ਦੱਖਣੀ ਭਾਰਤ ਦੀ ਕਿਸੇ ਸਰਕਾਰੀ ਸਿਹਤ ਸੰਸਥਾ ਵਿੱਚ ਕੀਤਾ ਜਾਵੇ ਅਤੇ ਨਾਲ ਹੀ ਇਸ ਪ੍ਰਕਿਰਿਆ ਦੀ ਰਿਕਾਰਡਿੰਗ ਵੀ ਕੀਤੀ ਜਾਣੀ ਚਾਹੀਦੀ ਹੈ। ਪਰਮਰਾਜ ਸਿੰਘ ਉਮਾਰਨੰਗਲ ਨੇ ਅਦਾਲਤ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਉਹ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਫ਼ੈਟੀ ਲੀਵਰ ਤੋਂ ਪੀੜਤ ਹੈ ਇਸ ਲਈ ਨਾਰਕੋ ਟੈਸਟ ਕਰਨ ਤੋਂ ਪਹਿਲਾਂ ਉਸ ਦੀ ਸਮੁੱਚੀ ਮੈਡੀਕਲ ਜਾਂਚ ਹੋਂਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਬਿਜਲੀ ਸੰਕਟ: ਪੰਜਾਬ ’ਚ 15 ਜੁਲਾਈ ਤੱਕ ਉਦਯੋਗ ਰਹਿਣਗੇ ਬੰਦ
ਕੀ ਕਹਿੰਦੇ ਹਨ ਮਾਹਰ ਡਾਕਟਰ
ਇਸੇ ਹੀ ਸਬੰਧ ਵਿੱਚ ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਚੰਦਰ ਸ਼ੇਖ਼ਰ ਕਿਹਾ ਕਿ ਇਹ ਸਾਧਾਰਣ ਪ੍ਰਕਿਰਿਆ ਨਹੀਂ ਹੈ ਕਿ ਇਸ ਨੂੰ ਇਕਦਮ ਹੀ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਾਰਕੋ ਟੈਸਟ ਦਾ ਭਾਵ ਕਿਸੇ ਸੰਭਾਵੀ ਅਪਰਾਧੀ ਨੂੰ ਆਪਣੇ ਹੀ ਖ਼ਿਲਾਫ਼ ਗਵਾਹ ਬਣਾਉਣਾ ਹੈ ਅਤੇ ਇਹ ਪੁਲਸ ਦੀ ਥਰਡ ਡਿਗਰੀ ਪ੍ਰਕਿਰਿਆ ਤੋਂ ਕਿਤੇ ਆਸਾਨ ਹੈ। ਉਨ੍ਹਾਂ ਦੱਸਿਆ ਕਿ ਨਾਰਕੋ ਟੈਸਟ ਪੰਜਾਬ ਵਿੱਚ ਚੰਡੀਗੜ੍ਹ ਜਾਂ ਫਿਰ ਦਿੱਲੀ ਵਿਖੇ ਉਪਲੱਬਧ ਹੈ ਅਤੇ ਇਹ ਪ੍ਰਕਿਰਿਆ ਹਾਈ ਪ੍ਰੋਫਾਇਲ ਮਾਹਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਰਕੋ ਟੈਸਟ ਦੇ ਘੇਰੇ ਵਿੱਚ ਆਏ ਹਰ ਵਿਅਕਤੀ ਦੀ ਪਹਿਲਾਂ ਮੁਕੰਮਲ ਮੈਡੀਕਲ ਜਾਂਚ ਯਕੀਨੀ ਬਣਾਈ ਜਾਂਦੀ ਹੈ ਅਤੇ ਜੇਕਰ ਉਸ ਨੂੰ ਕੋਈ ਨਾਕੰਟ੍ਰੋਲ ਹੋਣ ਵਾਲੀ ਸ਼ੂਗਰ, ਡਾਇਬਟੀਜ਼ ਜਾਂ ਹੋਰ ਕੋਈ ਤਕਲੀਫ ਹੈ ਤਾਂ ਪਹਿਲਾਂ ਉਸ ਨੂੰ ਨਾਰਮਲ ਸਥਿਤੀ ਵਿੱਚ ਲਿਆ ਕੇ ਹੀ ਪਹਿਲਾਂ ਨਾਰਕੋ ਟੈਸਟ ਕਰਨ ਵਾਲੀ ਟੀਮ ਨੂੰ ਸਬੰਧਤ ਵਿਅਕਤੀ ਦਾ ਫਿਟਨੈੱਸ ਸਰਟੀਫੀਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਇਹ ਵੀ ਪੜ੍ਹੋ: ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ
ਕੀ ਦਵਾਈਆਂ ਦਾ ਹੈ ਸਾਈਡ ਇਫ਼ੈਕਟ?
ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ: ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਟੈਸਟ ਲਈ ਸਬੰਧਤ ਵਿਅਕਤੀ ਨੂੰ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਜੋ ਡੋਜ਼ ਦਿੱਤੀ ਜਾਂਦੀ ਹੈ ਉਸ ਅਨੁਸਾਰ ਉਸਦੇ ਝੂਠ ਬੋਲਣ ਦੀ ਸੰਭਾਵਨਾਂ ਖ਼ਤਮ ਹੋ ਜਾਂਦੀ ਹੈ ਅਤੇ ਇਸ ਨਾਲ ਕਿਸੇ ਕਿਸਮ ਦੇ ਸਾਈਡ ਇਫੈਕਟ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਨਾਰਕੋ ਟੈਸਟ ਕਿੰਨੇ ਸਮੇਂ ਦਾ ਹੋਵੇ ਇਹ ਸਵਾਲਾਂ ਦੀ ਸੂਚੀ ’ਤੇ ਨਿਰਭਰ ਕਰਦਾ ਹੈ ਪਰ ਨਾਰਕੋ ਟੈਸਟ ਕਰਨ ਵਾਲੀ ਟੀਮ ਇਸ ਪ੍ਰਕਿਰਿਆ ਨੂੰ ਜਿੰਨੇ ਸਮੇਂ ਵਿੱਚ ਮੁਕੰਮਲ ਕਰਨਾ ਚਾਹੇ ਕਰ ਸਕਦੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਮਾਨਯੋਗ ਅਦਾਲਤ ਵੱਲੋਂ ਸਿਟ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਨਾਰਕੋ ਟੈਸਟ ਕਰਨ ਲਈ ਨਿਰਧਾਰਿਤ ਮਿਤੀ ਅਤੇ ਸਥਾਨ ਬਾਰੇ ਉਮਰਾਨੰਗਲ ਨੂੰ ਬਹੁਤ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ। ਜਿੱਥੋਂ ਤੱਕ ਸਾਬਕਾ ਉੱਚ ਪੁਲਸ ਅਧਿਕਾਰੀਆਂ ਡੀ.ਆਈ.ਜੀ ਸਮੁਧ ਸੈਂਣੀ ਅਤੇ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਵੱਲੋਂ ਮਾਨਯੋਗ ਅਦਾਲਤ ਨੂੰ ਆਪਣਾ ਨਾਰਕੋ ਟੈਸਟ ਕਰਵਾਉਣ ਸਬੰਧੀ ਦਿੱਤੀ ਗਈ ਅਸਹਿਮਤੀ ਦਾ ਸਵਾਲ ਹੈ ਫਿਲਹਾਲ ਮਾਨਯੋਗ ਅਦਾਲਤ ਵੱਲੋਂ ਇਸਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਸਰਹੱਦ ਪਾਰ : ਪਤੀ ਦੇ ਕਹਿਣ ’ਤੇ ਦੋਸਤ ਨੂੰ ਨਹੀਂ ਕੀਤਾ ਖੁਸ਼, ਸਮੂਹਿਕ ਜਬਰ-ਜ਼ਿਨਾਹ ਮਗਰੋਂ ਪਤਨੀ ਦਾ ਕੀਤਾ ਕਤਲ
NEXT STORY