ਚੌਕੀਮਾਨ (ਬਾਘਾ) - ਆਏ ਦਿਨ ਪੰਜਾਬ 'ਚ ਨੌਜਵਾਨਾਂ ਨੂੰ ਖਾ ਰਿਹਾ ਨਸ਼ਾ ਅੱਜ ਸਵੱਦੀ ਕਲਾਂ ਦੇ ਕੁਲਜੀਤ ਸਿੰਘ ਨੂੰ ਵੀ ਖਾ ਗਿਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਬੀਤੀ ਰਾਤ ਨਸ਼ੇ ਦੀ ਓਵਰ ਡੋਜ਼ ਲੈਣ ਕਰ ਕੇ ਮੌਤ ਹੋ ਗਈ। ਉਹ ਬੀਤੀ ਰਾਤ ਅਚਾਨਕ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਭਾਲ ਕਰਨ 'ਤੇ ਜਦ ਨਾ ਮਿਲਿਆ ਤਾਂ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਦੇਰ ਰਾਤ ਉਸ ਦੀ ਲਾਸ਼ ਉਨ੍ਹਾਂ ਦੀ ਮੋਟਰ ਤੋਂ ਮਿਲੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਲਜੀਤ ਸਿੰਘ ਦਾ ਵਿਆਹ ਪੰਜ ਕੁ ਸਾਲ ਪਹਿਲਾਂ ਹਰਪ੍ਰੀਤ ਕੌਰ ਨਾਲ ਹੋਇਆ ਸੀ। ਕੁਲਜੀਤ ਸਿੰਘ ਪਿੱਛੇ 2 ਬੱਚੇ ਇਕ ਬੇਟਾ ਤੇ ਇਕ ਬੇਟੀ ਛੱਡ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਉਸਨੇ ਰੋਪੜ ਦੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਾ ਕੇ ਨਸ਼ਾ ਛੱਡ ਕੇ ਦੁਬਾਰਾ ਆਮ ਵਰਗੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਆਸ ਅੱਜ ਦਮ ਤੋੜ ਗਈ।
ਨੰਬਰ ਟੋਟਲਿੰਗ 'ਚ ਗੜਬੜ ਕਰਨ ਵਾਲੇ 130 ਅਧਿਆਪਕ ਹੋਣਗੇ ਮੁਅੱਤਲ
NEXT STORY