ਜਲੰਧਰ: ਸ਼ਹਿਰ ਦੇ ਬਸਤੀ ਦਾਨਸ਼ਮੰਦਾ 'ਚ ਇਕ ਮਜ਼ਦੂਰ ਨੂੰ ਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਬਸਤੀ ਦਾਨਸ਼ਮੰਦਾ 'ਚ ਇਕ ਪਾਣੀ ਵਾਲੇ ਟਿਊਬਵੈਲ ਨੇੜੇ ਲੈਂਟਰ ਪਾਉਂਦੇ ਸਮੇਂ ਇਕ ਮਜ਼ਦੂਰ ਨੂੰ ਕਰੰਟ ਲੱਗ ਗਿਆ। ਜਿਸ ਸਥਾਨ 'ਤੇ ਲੈਂਟਰ ਪਾਇਆ ਜਾ ਰਿਹਾ ਸੀ ਉਸ ਘਰ ਦੀ ਛੱਤ ਉਤੋਂ ਹਾਈਵੋਲਟੇਜ ਦੀਆਂ ਤਾਰਾਂ ਲੰਘਦੀਆਂ ਸੀ, ਜਿਸ ਕਾਰਨ ਮਜ਼ਦੂਰ ਨੂੰ ਕਰੰਟ ਲੱਗਾ ਗਿਆ। ਜਿਸ ਨੂੰ ਮੁਹੱਲਾ ਨਿਵਾਸੀਆਂ ਨੇ ਛੱਤ ਤੋਂ ਹੇਠਾਂ ਉਤਾਰ ਕੇ ਇਲਾਜ ਲਈ ਸਿਵਲ ਹਸਪਤਾਲ 'ਚ ਲੈ ਗਏ। ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਛਾਪੇਮਾਰੀ ਕਰਨ ਜਾ ਰਹੇ ਸਬ-ਇੰਸਪੈਕਟਰ 'ਤੇ ਹਮਲਾ, ਜ਼ਖ਼ਮੀ
NEXT STORY