ਚੰਡੀਗੜ੍ਹ (ਸੁਸ਼ੀਲ ਰਾਜ) : ਧਨਾਸ ਪੁਲਸ ਕੰਪਲੈਕਸ ਵਿਖੇ ਇੱਟਾਂ ਚੁੱਕਦੇ ਸਮੇਂ 37 ਸਾਲਾ ਮਜ਼ਦੂਰ 6ਵੀਂ ਮੰਜ਼ਿਲ ਤੋਂ ਡਿੱਗ ਗਿਆ। ਸਾਥੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਜ਼ਦੂਰ ਨੂੰ ਸੈਕਟਰ-16 ਦੇ ਜਨਰਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਨੀ ਕੁਮਾਰ ਵਜੋਂ ਹੋਈ ਹੈ। ਥਾਣਾ ਸਾਰੰਗਪੁਰ ਪੁਲਸ ਨੇ ਸੰਨੀ ਕੁਮਾਰ ਕੇਸ਼ਵ ਨੂੰ ਮੁਰਦਾਘਰ ਵਿਚ ਰੱਖ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਧਨਾਸ ਸਥਿਤ ਪੁਲਸ ਕੰਪਲੈਕਸ 'ਚ ਮਕਾਨ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਮਜ਼ਦੂਰ ਸੰਨੀ ਲਿਫਟ ਰਾਹੀਂ 6ਵੀਂ ਮੰਜ਼ਿਲ ’ਤੇ ਇੱਟਾਂ ਪਾ ਰਿਹਾ ਸੀ। ਜਦੋਂ ਲਿਫਟ ਉੱਪਰ ਆਉਣ ਲੱਗੀ ਤਾਂ ਉਹ ਹੇਠਾਂ ਦੇਖ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫ਼ਿਸਲ ਗਿਆ ਅਤੇ ਉਹ 6ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਰੌਲਾ ਸੁਣ ਕੇ ਮਜ਼ਦੂਰ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਸਿਰ ’ਤੇ ਸੱਟ ਲੱਗਣ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਥਾਣਾ ਸਾਰੰਗਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਜ਼ਦੂਰਾਂ ਦੇ ਬਿਆਨ ਦਰਜ ਕੀਤੇ। ਮਜ਼ਦੂਰਾਂ ਨੇ ਦੱਸਿਆ ਕਿ ਸੰਨੀ ਦੀ ਪੈਰ ਫਿਸਲਣ ਕਾਰਨ ਮੌਤ ਹੋ ਗਈ। ਸੰਨੀ ਕੁਮਾਰ ਧਨਾਸ ਪੁਲਸ ਕੰਪਲੈਕਸ 'ਚ ਰਹਿੰਦਾ ਸੀ।
ਪੰਜਾਬ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 2-3 ਦਿਨਾਂ ਲਈ ਜਾਰੀ ਹੋ ਗਿਆ ਅਲਰਟ
NEXT STORY