ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਨਸਾ ਤੋਂ ਮਾਛੀਵਾੜਾ ਵਿਖੇ ਵਿਆਹੀ ਗੀਤਾਂਜਲੀ (37) ਦੀ ਕੱਲ ਰਾਤ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਤੇ ਉਸਦੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਸੀ ਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਗੀਤਾਂਜਲੀ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਕੇ ਮਾਰਿਆ ਗਿਆ ਹੈ। ਮ੍ਰਿਤਕਾ ਦੇ ਭਰਾ ਵਿਨੈ ਗਰਗ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 12 ਸਾਲ ਪਹਿਲਾਂ ਮਾਛੀਵਾÎੜਾ ਨਿਵਾਸੀ ਸੁਧੀਰ ਜੈਨ ਨਾਲ ਹੋਇਆ ਸੀ। ਭਰਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸਦੀ ਸੱਸ ਤੇ ਪਤੀ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਲੰਘੀ 12 ਸਤੰਬਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੀਤਾਂਜਲੀ ਬੀਮਾਰ ਹੈ ਤੇ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਦਾਖਲ ਕਰਵਾਇਆ ਗਿਆ ਹੈ। ਵਿਨੈ ਗਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੁਧਿਆਣਾ ਹਸਪਤਾਲ 'ਚ ਪੁੱਜਾ ਤੇ ਬੀਤੀ ਰਾਤ ਉਹ ਜਦੋਂ ਹਸਪਤਾਲ 'ਚ ਹੀ ਸਨ ਤਾਂ ਉਸਦੀ ਭੈਣ ਦੀ ਮੌਤ ਹੋ ਗਈ, ਜਿਸ ਬਾਰੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ। ਸਹੁਰੇ ਪਰਿਵਾਰ ਵਲੋਂ ਬਿਨਾਂ ਦੱਸਿਆਂ ਹੀ ਗੀਤਾਂਜਲੀ ਦੀ ਲਾਸ਼ਮਾਛੀਵਾੜਾ ਵਿਖੇ ਲਿਆਂਦੀ ਗਈ। ਮ੍ਰਿਤਕ ਦਾ ਭਰਾ ਵਿਨੈ ਗਰਗ ਤੇ ਉਸਦੇ ਪੇਕੇ ਪਰਿਵਾਰ ਦੇ ਮੈਂਬਰ ਰਾਤ ਨੂੰ ਹੀ ਮਾਛੀਵਾੜਾ ਥਾਣਾ ਪੁੱਜੇ ਤੇ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਗੀਤਾਂਜਲੀ ਨੂੰ ਉਸਦਾ ਸਹੁਰਾ ਪਰਿਵਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸਦੀ ਮੌਤ ਹੋਈ ਹੈ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗੀਤਾਂਜਲੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਤੇ ਅੱਜ ਡਾਕਟਰਾਂ ਦੇ 3 ਮੈਂਬਰੀ ਬੋਰਡ ਵਲੋਂ ਵੀਡਿਓਗ੍ਰਾਫ਼ੀ ਕਰਵਾ ਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ। ਹਾਲਾਤ ਨਾਜ਼ੁਕ ਦੇਖਦੇ ਹੋਏ ਡੀ. ਐੱਸ. ਪੀ. ਸਮਰਾਲਾ ਜੀ. ਪੀ. ਸਿੰਘ ਵੀ ਮੌਕੇ 'ਤੇ ਪੁੱਜੇ ਤੇ ਦੋਵੇਂ ਹੀ ਪੁਲਸ ਅਧਿਕਾਰੀਆਂ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੋਸਟਮਾਰਟਮ ਰਿਪੋਰਟ 'ਚ ਕੋਈ ਵੀ ਗਲਤ ਸੰਕੇਤ ਆਇਆ ਤਾਂ ਉਹ ਸਹੁਰੇ ਪਰਿਵਾਰ ਖਿਲਾਫ ਤੁਰੰਤ ਮਾਮਲਾ ਦਰਜ ਕਰਨਗੇ।
ਮ੍ਰਿਤਕਾ ਦਾ ਪੇਕਾ ਪਰਿਵਾਰ ਲਾਸ਼ ਨੂੰ ਪੋਸਟਮਾਰਟਮ ਉਪਰੰਤ ਮਾਨਸਾ ਲੈ ਕੇ ਜਾਣਾ ਚਾਹੁੰਦਾ ਸੀ ਪਰ ਪੁਲਸ ਅਧਿਕਾਰੀਆਂ ਵਲੋਂ ਸਮਝਾਉਣ 'ਤੇ ਮ੍ਰਿਤਕਾ ਦਾ ਸਸਕਾਰ ਮਾਛੀਵਾੜਾ ਤੇ ਮਾਨਸਾ ਵਿਖੇ ਕਰਨ ਦੀ ਬਜਾਏ ਸਮਰਾਲਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਪ੍ਰਸ਼ਾਸਨ ਨੇ 5000 ਕਰਮਚਾਰੀਆਂ ਨੂੰ ਫਿਰ ਦਿਖਾਇਆ ਪੱਕੀ ਨੌਕਰੀ ਦਾ ਸੁਪਨਾ
NEXT STORY