ਪਠਾਨਕੋਟ (ਦੀਪਕ, ਵਿਨੋਦ, ਸ਼ਾਰਦਾ, ਅਰੁਣ) - ਸ਼ਹੀਦ ਲਾਂਸ ਨਾਇਕ ਵਿਕਰਮ ਦੱਤ, ਜਿਸ ਨੇ 30 ਸਾਲ ਦੀ ਛੋਟੀ ਉਮਰ 'ਚ ਜੰਮੂ-ਕਸ਼ਮੀਰ 'ਚ ਆਪਣੇ ਦੇਸ਼ ਪ੍ਰਤੀ ਕਰਤੱਵ ਨੂੰ ਪੁਰੂ ਕਰਦੇ ਹੋਏ ਸ਼ਹੀਦੀ ਦਾ ਜਾਮ ਪੀਤਾ ਸੀ, ਦਾ ਸ਼ਰਧਾਂਜਲੀ ਸਮਾਗਮ ਪਿੰਡ ਮਰਾੜਾ ਦੇ ਸਰਕਾਰੀ ਸੈਕੰਡਰੀ ਸਕੂਲ 'ਚ 27 ਜਨਵਰੀ ਨੂੰ ਮਨਾਇਆ ਜਾਵੇਗਾ।
ਇਹ ਜਾਣਕਾਰੀ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦਿੰਦੇ ਦੱਸਿਆ ਕਿ ਇਸ ਵੀਰ ਯੋਧੇ ਦਾ ਜਨਮ 4 ਮਈ 1977 ਨੂੰ ਪਿੰਡ ਮਰਾੜਾ 'ਚ ਪਿਤਾ ਕਿਸ਼ਨ ਚੰਦ ਤੇ ਮਾਤਾ ਸੋਮਾ ਦੇਵੀ ਦੇ ਘਰ ਹੋਇਆ ਸੀ। ਪਿੰਡ ਦੇ ਸਰਕਾਰੀ ਹੋਈ ਸਕੂਲ 'ਚ 10ਵੀਂ ਪਾਸ ਕਰਨ ਤੋਂ ਬਾਅਦ ਸਰਕਾਰੀ ਸੀ. ਸੈ. ਸਕੂਲ ਤਾਰਾਗੜ੍ਹ ਤੋਂ 12ਵੀਂ ਪਾਸ ਕੀਤੀ ਤੇ ਦਸੰਬਰ 1997 ਨੂੰ ਭਾਰਤੀ ਫੌਜ ਦੀ 235 ਬੰਗਾਲ ਇੰਜੀਨੀਅਰ ਯੂਨਿਟ ਚ ਭਾਰਤੀ ਹੋ ਕੇ ਦੇਸ਼ ਦੀ ਸੇਵਾ 'ਚ ਲੱਗ ਗਿਆ। 27 ਜਨਵਰੀ 2007 ਨੂੰ ਜਦੋਂ ਇਨ੍ਹਾਂ ਦੀ ਯੂਨਿਟ ਜੰਮੂ-ਕਸ਼ਮੀਰ ਦੇ ਲੇਹ ਖੇਤਰ 'ਚ ਇਕ ਚੌਕੀ 'ਤੇ ਤਾਇਨਾਤ ਸੀ ਕਿ ਪਾਕਿਸਤਾਨ ਦੇ ਸੈਨਿਕਾਂ ਵੱਲੋਂ ਕੀਤੀ ਗਈ ਗੋਲਾਬਾਰੀ ਨਾਲ ਲਾਂਸ ਨਾਇਕ ਵਿਕਰਮ ਦੱਤ ਦੇ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਇਹ ਜਾਂਬਾਜ਼ ਬਰਫੀਲੀ ਪਹਾੜੀਆਂ ਤੇ ਦੇਸ਼ ਵਾਸੀਆਂ ਨੂੰ ਅੰਤਿਮ ਸਲਾਮ ਕਰ ਕੇ ਭਾਰਤ ਮਾਂ ਦੀ ਗੋਦ 'ਚ ਹਮੇਸ਼ਾਂ ਲਈ ਸੌਂ ਗਿਆ। ਸ਼ਹਾਦਤ ਤੋਂ 10 ਦਿਨ ਬਾਅਦ ਹੀ ਸ਼ਹੀਦ ਵਿਕਰਮ ਦੱਤ ਦਾ ਵਿਆਹ ਸੀ।
ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾ 'ਚ ਲਹਿਰਾਇਆ ਝੰਡਾ
NEXT STORY