ਜਲੰਧਰ/ਸੰਗਰੂਰ (ਗੁਰਮਿੰਦਰ ਸਿੰਘ) : ਰਿਵਾਇਤੀ ਪਾਰਟੀਆਂ ਖਿਲਾਫ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਜਮਹੂਰੀ ਗਠਜੋੜ ਨੇ ਭਗਵੰਤ ਮਾਨ ਨੂੰ ਟੱਕਰ ਦੇਣ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾਂ ਜੱਸੀ ਜਸਰਾਜ 2014 ਦੀਆਂ ਲੋਕ ਸਭਾ ਚੋਣਾਂ ਵਿਚ ਹਰਸਿਮਰਤ ਕੌਰ ਬਾਦਲ ਖਿਲਾਫ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਇਨ੍ਹਾਂ ਚੋਣਾਂ ਵਿਚ ਜਸਰਾਜ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਥੋਂ ਤਕ ਕਿ ਜੱਸੀ ਜਸਰਾਜ ਆਪਣੀ ਜ਼ਮਾਨਤ ਤੱਕ ਵੀ ਨਹੀਂ ਸਨ ਬਚਾਅ ਸਕੇ।

ਜ਼ਮਾਨਤ ਵੀ ਨਹੀਂ ਸਨ ਬਚਾਅ ਸਕੇ ਜੱਸੀ
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਚ ਕੁੱਲ 1176767 ਲੋਕਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਸੀ। ਜਿਸ ਵਿਚ ਜੱਸੀ ਜਸਰਾਜ ਨੂੰ ਮਹਿਜ਼ 87901 (5.76 ਫੀਸਦ) ਵੋਟਾਂ ਹੀ ਮਿਲੀਆਂ ਸਨ। ਜਦਕਿ ਜਸਰਾਜ ਨੂੰ ਜ਼ਮਾਨਤ ਬਚਾਉਣ ਲਈ 196127 ਵੋਟਾਂ ਲੋੜੀਂਦੀਆਂ ਸਨ।
ਕੀ ਹੈ ਸੰਗਰੂਰ ਹਲਕੇ ਦਾ ਇਤਿਹਾਸ
ਜੇਕਰ ਸੰਗਰੂਰ ਹਲਕੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਚੋਣਾਂ ਵਿਚ ਸੰਗਰੂਰ ਲੋਕ ਸਭਾ ਸੀਟ ਹਲਕੇ 'ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੋਈ ਸੀ। ਇੱਥੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਹ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਸੀ। ਇਨ੍ਹਾਂ ਚੋਣਾਂ ਵਿਚ ਭਗਵੰਤ ਮਾਨ ਨੂੰ ਸਭ ਤੋਂ ਵੱਧ 51.46 ਫੀਸਦ ਵੋਟਾਂ ਪਈਆਂ ਸਨ।
ਜਾਖੜ 'ਚ ਦਮ ਹੈ ਤਾਂ ਲੋਕ ਸਭਾ ਹਲਕੇ ਫ਼ਿਰੋਜ਼ਪੁਰ ਤੋਂ ਚੋਣ ਲੜਨ : ਮਜੀਠੀਆ
NEXT STORY