ਲੁਧਿਆਣਾ (ਸਲੂਜਾ)-ਪੱਛਮੀ ਚੱਕਰਵਾਤ ਅਤੇ ਪਹਾਡ਼ੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ ਕਾਰਨ ਮੌਸਮ ਦਾ ਮਿਜ਼ਾਜ ਵਾਰ-ਵਾਰ ਕਰਵਟ ਲੈ ਰਿਹਾ ਹੈ। ਅੱਜ ਵੀ ਸਥਾਨਕ ਨਗਰ ਦੇ ਕੁਝ ਹਿੱਸਿਆਂ ਵਿਚ ਰੁਕ ਰੁਕ ਕੇ ਬਾਰਸ਼ ਹੁੰਦੀ ਰਹੀ। ਬਾਰਸ਼ ਹੋਣ ਨਾਲ ਕਿਸਾਨ ਚਿੰਤਾ ਵਿਚ ਹਨ ਕਿਉਂਕਿ ਇਸ ਸਮੇਂ ਕਣਕ ਦੀ ਫਸਲ ਤਿਆਰ ਹੋਣ ਨੂੰ ਹੈ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 18.4 ਅਤੇ ਘੱਟੋ ਘੱਟ 11.8 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 77 ਅਤੇ ਸ਼ਾਮ ਨੂੰ 61 ਫੀਸਦੀ ਰਿਕਾਰਡ ਕੀਤੀ ਗਈ। ਮੌਸਮ ਮਾਹਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਬਾਰਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਤਲਾਸ਼ੀ ਦੌਰਾਨ ਮੁਲਾਕਾਤੀ ਤੋਂ ਗੋਲੀ ਦਾ ਖੋਲ ਬਰਾਮਦ
NEXT STORY