ਲੁਧਿਆਣਾ (ਸਹਿਗਲ) : ਲੁਧਿਆਣਾ ਵਾਸੀਆਂ ਲਈ ਇਕ ਚੰਗੀ ਖਬਰ ਹੈ ਕਿ ਕੋਵਿਡ-19 ਨਾਲ ਸਬੰਧਿਤ ਜੋ ਟੈਸਟ ਪਹਿਲਾਂ ਪਟਿਆਲਾ ਭੇਜਣੇ ਪੈਂਦੇ ਸਨ, ਹੁਣ ਉਹ ਟੈਸਟ ਕਰਨ ਦੀ ਮਾਨਤਾ ਸਥਾਨਕ ਡੀ. ਐਮ. ਸੀ. ਹਸਪਤਾਲ ਨੂੰ ਵੀ ਮਿਲ ਗਈ ਹੈ। ਇਸ ਲਈ ਮੈਨਜਮੈਂਟ ਵੱਲੋਂ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਮਾਨਤਾ ਲਈ ਸਥਾਨਕ ਸੀ. ਐਮ. ਸੀ. ਹਸਪਤਾਲ ਵੱਲੋਂ ਵੀ ਅਪਲਾਈ ਕੀਤਾ ਹੋਇਆ ਹੈ। ਇਸ ਹਸਪਤਾਲ ਨੂੰ ਵੀ ਇਹ ਮਾਨਤਾ ਜਲਦ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 14 ਸਾਲਾ ਬੱਚੇ ਨੇ ਡੇਢ ਸਾਲ ਪਹਿਲਾਂ ਹੀ ਕਰ ਦਿੱਤੀ ਸੀ ਕੋਰੋਨਾ ਵਾਇਰਸ ਦੀ ਭਵਿੱਖਬਾਣੀ
ਪਿਛਲੇ ਦਿਨ ਕੋਈ ਮਰੀਜ਼ ਪਾਜ਼ੇਟਿਵ ਨਹੀਂ
ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ 'ਚ ਹੁਣ ਤੱਕ 800 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 671 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 129 ਦੀ ਰਿਪੋਰਟ ਆਉਣੀ ਬਾਕੀ ਹੈ। 641 ਨੈਗੇਟਿਵ ਅਤੇ 17 ਨਮੂਨੇ ਰਿਜੈਕਟ ਹੋਏ ਹਨ। ਹੁਣ ਤੱਕ 11 ਮਾਮਲੇ ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ : 80 ਕਰੋੜ ਲੋਕਾਂ ਨੂੰ ਅਗਲੇ 3 ਮਹੀਨੇ ਤੱਕ ਮੁਫਤ 'ਚ ਮਿਲੇਗਾ ਪਸੰਦ ਦਾ ਅਨਾਜ
ਜੇਲ ਮੈਡੀਕਲ ਅਧਿਕਾਰੀ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਨੈਗੇਟਿਵ
ਸੈਂਟਰਲ ਜੇਲ 'ਚ ਤਾਇਨਾਤ ਮੈਡੀਕਲ ਅਧਿਕਾਰੀ ਡਾ. ਮਹੀਪ ਸਿੰਘ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਯਾਦ ਰਹੇ ਕਿ ਬੀਤੇ ਦਿਨੀਂ ਥਾਣਾ ਫੋਕਲ ਪੁਆਇੰਟ ਪੁਲਸ ਲੁੱਟ-ਖੋਹ ਮਾਮਲੇ ਦੇ ਦੋਸ਼ੀਆਂ ਸੌਰਵ ਸਹਿਗਲ, ਨਵਜੋਤ ਸਿੰਘ ਨੂੰ ਜੇਲ ਛੱਡਣ ਲਈ ਲੈ ਕੇ ਆਈ ਸੀ। ਡਿਊਟੀ ਡਾਕਟਰ ਮਹੀਪ ਸਿੰਘ ਨੇ ਸੌਰਵ ਸਹਿਗਲ ਦੀ ਮੈਡੀਕਲ ਜਾਂਚ ਕਰਨ 'ਤੇ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਪਾਈ, ਜਦੋਂ ਕਿ ਨਵਜੋਤ ਸਿੰਘ ਚਮੜੀ ਰੋਗ ਅਤੇ ਨਸ਼ੇ ਦਾ ਆਦੀ ਸੀ।
ਇਹ ਵੀ ਪੜ੍ਹੋ : ਦਿੱਲੀ ਦੇ ਇਸ ਹਸਪਤਾਲ 'ਚ ਹੋਈਆਂ ਹਨ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ
ਡਾਕਟਰ ਨੇ ਦੋਵੇਂ ਹਵਾਲਾਤੀਆਂ ਨੂੰ ਪੁਲਸ ਹਿਰਾਸਤ 'ਚ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਹਵਾਲਾਤੀ ਸੌਰਵ ਸਹਿਗਲ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਉਣ 'ਤੇ ਡਾ. ਮਹੀਪ ਸਿੰਘ, ਸਹਾਇਕ ਸੁਪਰਡੈਂਟ ਸੁਖਦੇਵ ਸਿੰਘ, ਹੈੱਡ ਵਾਰਡਨ ਮੱਖਣ ਸਿੰਘ, ਵਾਰਡਨ ਸੰਤਰੀ ਜਗਦੀਸ਼, ਸੀ. ਆਪ. ਪੀ. ਐਫ. ਦੇ ਇਕ ਜਾਵਨ ਸਮੇਤ ਦੋ ਕੈਦੀਆਂ ਸੁਭਾਸ਼ ਅਤੇ ਧਰਮਿੰਦਰ ਨੂੰ ਕੁਆਰੰਟਾਈਨ ਕਰ ਦਿੱਤਾ। ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘਰ 'ਚ ਜਦੋਂ ਕਿ ਕੈਦੀਆਂ ਨੂੰ ਜੇਲ ਦੇ ਆਈਸੋਲੇਸ਼ਨ ਬਲਾਕ 'ਚ ਰੱਖਿਆ ਗਿਆ ਹੈ। 11 ਅਪ੍ਰੈਲ ਨੂੰ ਸਿਵਲ ਹਸਪਤਾਲ 'ਚ ਸਾਰਿਆਂ ਦੇ ਨੇਜ਼ਲ ਸਵੈਬ ਸੈਂਪਲ ਲਏ ਗਏ ਸਨ। ਡਾ. ਮਹੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ। ਬਾਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਪੋਰਟ ਅੱਜ ਆਉਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ 20 ਮੈਂਬਰੀ ਟਾਸਕ ਫੋਰਸ ਦਾ ਗਠਨ
NEXT STORY