ਲੁਧਿਆਣਾ (ਨਰਿੰਦਰ) - ਜਲੰਧਰ-ਦਿੱਲੀ ਕੌਮੀ ਮਾਰਗ ’ਤੇ ਪੈਣ ਵਾਲੇ 3 ਟੌਲ ਪਲਾਜ਼ਿਆਂ ਦੇ ਰੇਟਾਂ ’ਚ ਮੁੜ ਤੋਂ ਵਾਧਾ ਕਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਨਵੇਂ ਰੇਟ 1 ਸਤੰਬਰ ਤੋਂ ਲਾਗੂ ਹੋਣਗੇ। ਟੌਲ ਪਲਾਜ਼ਿਆਂ ਦੇ ਨਵੇਂ ਰੇਟਾਂ ’ਚ 5 ਤੋਂ 10 ਰੁਪਏ ਤੱਕ ਦਾ ਇਫਾਜ਼ਾ ਕੀਤਾ ਜਾ ਰਿਹਾ ਹੈ। ਅਜਿਹਾ ਹੋਣ ’ਤੇ ਲੁਧਿਆਣਾ ਨੇੜਲੇ ਲਾਡੋਵਾਲ, ਪੰਜਾਬ-ਹਰਿਆਣਾ ਸਰਹੱਦ ’ਤੇ ਸ਼ੰਭੂ ਅਤੇ ਕਰਨਾਲ ਟੌਲ ਪਲਾਜ਼ਿਆਂ ’ਤੇ ਲੋਕਾਂ ਦੀਆਂ ਜੇਬਾਂ ਹੋਰ ਜ਼ਿਆਦਾ ਢਿੱਲੀਆਂ ਹੋ ਜਾਣਗੀਆਂ। ਦੱਸ ਦੇਈਏ ਕਿ ਲੋਕਾਂ ਨੂੰ ਨਵੇਂ ਰੇਟ ਮੁਤਾਬਕ ਪ੍ਰਤੀ ਗੱਡੀ ਦੇ ਹਿਸਾਬ ਨਾਲ ਪਹਿਲਾਂ 5 ਰੁਪਏ ਦੇਣੇ ਪੈਣਗੇ ਅਤੇ ਦੋਹਰਾ ਸਫਰ ਕਰਨ ਵਾਲੇ ਲੋਕਾਂ ਨੂੰ ਵੱਖਰੇ ਪੈਸੇ ਦੇਣੇ ਪੈਣਗੇ। ਨਵੇਂ ਰੇਟਾਂ ਮੁਤਾਬਕ ਲੁਧਿਆਣਾ ਨੇੜਲੇ ਲਾਡੋਵਾਲ ਟੌਲ ਬੈਰੀਅਰ ਤੋਂ ਕਾਰ, ਜੀਪ ਜਾਂ ਵੈਨ ਨੂੰ 125 ਦੀ ਥਾਂ 130 ਰੁਪਏ ਅਤੇ ਅਪ-ਡਾਊਟ ਕਰ ਦੇ ਸਮੇਂ ਉਨ੍ਹਾਂ ਤੋਂ 185 ਦੀ ਥਾਂ 195 ਰੁਪਏ ਲਏ ਜਾਣਗੇ। ਮਹੀਨਾਵਾਰੀ ਪਾਸ ਲਈ 3710 ਰੁਪਏ ਦੀ ਥਾਂ 3870 ਰੁਪਏ ਹੁਣ ਦੇਣਗੇ ਪੈਣਗੇ।
ਦੂਜੇ ਪਾਸੇ ਲਾਈਟ ਕਮਰਸ਼ੀਅਲ ਵ੍ਰੀਕਲਜ਼ ਅਤੇ ਮਿੰਨੀ ਬੱਸਾਂ ਨੂੰ 215 ਦੀ ਥਾਂ 225 ਰੁਪਏ, ਅਪ-ਡਾਊਨ ਲਈ 325 ਦੀ ਥਾਂ 340 ਰੁਪਏ ਦੇਣੇ ਪੈਣਗੇ। ਮਲਟੀ ਐਕਸੈਲ ਵ੍ਰੀਕਲਜ਼ ਦੀ ਟੌਲ ਫੀਸ ਇਕ ਪਾਸੇ ਦੀ 695 ਤੋਂ ਵਧਾ ਕੇ 725 ਰੁਪਏ ਕਰ ਦਿੱਤੀ ਗਈ ਹੈ, ਜਦਕਿ ਅਪ-ਡਾਊਨ ਲਈ 1045 ਦੀ ਥਾਂ 1090 ਰੁਪਏ ਦੇਣੇ ਪੈਣਗੇ। ਦੇਸ ਦੇਈਏ ਕਿ ਸ਼ੰਭੂ ਬੈਰੀਅਰ ’ਤੇ ਕਾਰ, ਵੈਨ ਅਤੇ ਜੀਪ ਦੀ ਸਿੰਗਲ ਸਾਈਡ ਲਈ 70 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸ ਦੇ ਲਈ 75 ਰੁਪਏ ਦੇਣੇ ਪੈਣਗੇ।
ਐੱਸ. ਐੱਸ. ਪੀ. ਦੀ ਵਧੀਆ ਕਾਰਗੁਜ਼ਾਰੀ ਸਦਕਾ ਸ਼ਹਿਰ ਵਾਸੀ ਸੌਂ ਰਹੇ ਹਨ ਬੇਫਿਕਰ
NEXT STORY