ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਦੇ ਪੱਛਮੀ ਵਿਧਾਨ ਸਭਾ ਹਲਕੇ ਵਿਚ ਜਿੱਥੇ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਹੋ ਗਿਆ ਹੈ। ਹੁਣ ਇਸ ਹਲਕੇ ਜੇਕਰ ਵੋਟਰ ਚਿੜੀ ਦਾ ਦੁੱਧ ਵੀ ਮੰਗਣ ਤਾਂ ਉਮੀਦਵਾਰਾਂ ਦੇ ਹਮਾਇਤੀ ਉਨ੍ਹਾਂ ਨੂੰ ਲਿਆ ਕੇ ਦੇਣ ਦੇ ਉਪਰਾਲੇ ਕਰਨਗੇ। ਭਾਵ ਹਰ ਗੱਲ ਮੰਨੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਇਸ ਦੇ ਹਲਕੇ ਦੇ ਪਿਛੋਕੜ ਵੱਲ ਨਜ਼ਰ ਮਾਰੀ ਜਾਵੇ ਤਾਂ 4 ਵਾਰ ਕਾਂਗਰਸ, 2 ਵਾਰ ਅਕਾਲੀ, 1 ਆਜ਼ਾਦ, 1 ਵਾਰ ਆਪ ਜੇਤੂ ਰਹੇ ਹਨ। ਜਦ ਕਿ ਇਸ ਹਲਕੇ ਦੇ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ 57 ਵਿਚ ਅਕਾਲੀ ਭਾਜਪਾ ਸਰਕਾਰ ਮੌਕੇ ਜ਼ਿਮਨੀ ਚੋਣ ਹੋਈ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਬੇਦੀ ਚੋਣ ਲੜੇ ਸਨ। ਉਸ ਵੇਲੇ ਜਥੇਦਾਰ ਗਾਬੜੀਆ, ਕੈਬਨਿਟ ਮੰਤਰੀ ਸਨ। ਉਸ ਵੇਲੇ ਕਾਂਗਰਸ ਪਾਰਟੀ ਦੇ ਹਰੀ ਸਿੰਘ ਬਰਾੜ ਜੇਤੂ ਰਹੇ ਸਨ ਅਤੇ ਅਕਾਲੀ-ਭਾਜਪਾ ਗੱਠਜੋੜ ਹਾਰ ਗਿਆ ਸੀ।
ਹਰਪ੍ਰੀਤ ਸਿੰਘ ਬੇਦੀ ਬਾਅਦ ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਇਕ ਵਾਰ ਖੁਦ ਉਨ੍ਹਾਂ ਦੀ ਧਰਮਪਤਨੀ ਆਜਾਦ ਜੇਤੂ ਰਹੇ ਸਨ। ਜਦ ਕਿ ਇਸ ਵਾਰ ਬੇਦੀ ਦੀ ਧਰਮਪਤਨੀ ਬੀਬਾ ਵੀਰਾ ਬੇਦੀ ‘ਆਪ’ ਵੱਲੋਂ ਜੇਤੂ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ, ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਮੇਤ ਤਿੰਨ ਗ੍ਰਿਫ਼ਤਾਰ
NEXT STORY