ਮਲੋਟ (ਜੁਨੇਜਾ) - ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਸੁਸ਼ੀਲ ਕੁਮਾਰ ਦੇ ਨਿਰਦੇਸ਼ਾਂ 'ਤੇ ਜ਼ਿਲੇ 'ਚ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਇਕ ਹੋਰ ਵੱਡੀ ਕਾਮਯਾਬੀ ਮਿਲੀ, ਜਦੋਂ ਏ. ਐੱਸ. ਪੀ. ਮਲੋਟ ਦੀਪਕ ਪਾਰੀਕ ਆਈ. ਪੀ. ਐੱਸ. ਦੀਆਂ ਹਦਾਇਤਾਂ 'ਤੇ ਸਿਟੀ ਮਲੋਟ ਪੁਲਸ ਨੇ ਇਲਾਕੇ ਅੰਦਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਦੇ ਧੰਦੇ ਵਿਚ ਲੱਗੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਕਰ ਲਿਆ ।
ਇਸ ਸਬੰਧੀ ਏ. ਐੱਸ. ਪੀ. ਦੀਪਕ ਪਾਰੀਕ ਆਈ. ਪੀ. ਐੱਸ. ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਗਿਆ ਕਿ ਸਿਟੀ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਬੂਟਾ ਸਿੰਘ ਗਿੱਲ, ਜਸਪਾਲ ਸਿੰਘ ਰੀਡਰ ਏ. ਐੱਸ. ਪੀ., ਬਲਜਿੰਦਰ ਸਿੰਘ, ਕੁਲਦੀਪ ਕੁਮਾਰ, ਸੁਖਰਾਜ ਸਿੰਘ ਸਮੇਤ ਪੁਲਸ ਟੀਮ ਨੇ ਗੁਪਤ ਸੂਚਨਾ 'ਤੇ ਜਗਦੀਪ ਕੁਮਾਰ ਉਰਫ ਕੁੱਕੀ ਬਾਬਾ ਪੁੱਤਰ ਭਗਵਾਨ ਦਾਸ ਵਾਸੀ ਗੁਰੂ ਨਾਨਕ ਨਗਰੀ ਗਲੀ ਨੰ. 8 ਨੂੰ 38 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਪੁਲਸ ਨੇ ਕਥਿਤ ਦੋਸ਼ੀ ਵਿਰੁੱਧ ਥਾਣਾ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਕੁੱਕੀ ਬਾਬਾ ਨੇ ਪੁਲਸ ਨੂੰ ਦੱਸਿਆ ਕਿ ਉਹ ਗਾਜ਼ੀਆਬਾਦ ਤੋਂ 1800 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਲਿਆ ਕੇ 5000 ਰੁਪਏ ਪ੍ਰਤੀ ਗ੍ਰਾਮ ਤੱਕ ਨੌਜਵਾਨਾਂ ਨੂੰ ਵੇਚਦਾ ਸੀ। ਪਹਿਲਾਂ ਕੱਲ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰ ਕੇ ਐਡਵਰਡਗੰਜ ਚੌਕ ਨੇੜੇ ਸਵਿਫ਼ਟ ਕਾਰ 'ਚ ਸਵਾਰ ਸਾਗਰ ਸਚਦੇਵਾ ਪੁੱਤਰ ਰਣਧੀਰ ਕੁਮਾਰ ਅਤੇ ਨੀਰਜ ਕੁਮਾਰ ਪੁੱਤਰ ਅਵਿਨਾਸ਼ ਚੰਦਰ ਨੂੰ 9 ਗ੍ਰਾਮ ਹੈਰੋਇਨ ਅਤੇ ਨਸ਼ੇ ਦੇ ਟੀਕਿਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਕਾਬੂ ਕੁੱਕੀ ਬਾਬਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਗਾਜ਼ੀਆਬਾਦ ਤੋਂ ਹੈਰੋਇਨ ਲਿਆ ਕੇ ਇਲਾਕੇ ਵਿਚ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਕਈ ਸਪਲਾਇਰਾਂ ਦਾ ਸਬੰਧ ਯੂ. ਪੀ. ਦੇ ਉਸ ਸਟੇਸ਼ਨ ਨਾਲ ਹੈ। ਪਿਛਲੇ ਹਫਤੇ ਮਲੋਟ ਪੁਲਸ ਵੱਲੋਂ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਮਲੋਟ ਵਾਸੀ ਸੁਰਿੰਦਰ ਕੁਮਾਰ ਉਰਫ ਪਿੰਟਾ ਉਰਫ ਟਿੰਕਾ ਦੇ ਨਾਲ ਦੂਸਰਾ ਸਾਥੀ ਅਬਦੁਲ ਗੁਫਾਰ ਵੀ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ।
ਸਾਵਧਾਨ! ਗੈਂਗ ਸਰਗਰਮ ਫੋਨ 'ਤੇ ਜਨਮ ਤਰੀਕ ਪੁੱਛੀ ਤੇ ਮਾਰੀ 40 ਹਜ਼ਾਰ ਦੀ ਠੱਗੀ
NEXT STORY