ਪਟਿਆਲਾ (ਬਲਜਿੰਦਰ ) - ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਪੰਚਾਇਤ ਸੰਮਤੀ ਅਨਦਾਣਾ ਐਟ ਮੂਣਕ ਜ਼ਿਲਾ ਸੰਗਰੂਰ ਦੇ ਸੁਪਰਡੈਂਟ ਬਲਵਾਨ ਗਾਗਟ ਨੂੰ 41 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਇਹ ਕਾਰਵਾਈ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਕੀਤੀ ਗਈ। ਸਮਨਦੀਪ ਸਿੰਘ (ਕੰਪਿਊਟਰ ਆਪ੍ਰੇਟਰ) ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਲਹਿਰਾ ਕਲਾਂ ਤੇ ਜੈ ਵੀਰ ਸੇਵਾਦਾਰ ਵਾਸੀ ਪਿੰਡ ਗੁਲਾੜੀ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਹੋਈ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਦੋਵੇਂ ਠੇਕੇਦਾਰੀ 'ਤੇ ਦਫ਼ਤਰ ਪੰਚਾਇਤ ਸੰਮਤੀ ਮੂਣਕ ਸੰਗਰੂਰ ਵਿਖੇ ਨੌਕਰੀ ਕਰ ਰਹੇ ਸਨ। ਇਨ੍ਹਾਂ ਨੂੰ ਡੀ. ਸੀ. ਰੇਟਾਂ 'ਤੇ ਪੱਕੇ ਹੋਣ ਦੇ ਦਫ਼ਤਰ ਪੰਚਾਇਤ ਸੰਮਤੀ ਅਨਦਾਣਾ ਐਟ ਮੂਣਕ ਸੰਗਰੂਰ ਦੇ ਆਰਡਰ ਮਿਲਣੇ ਸਨ। ਇਸ ਬਦਲੇ ਬਲਵਾਨ ਗਾਗਟ ਵੱਲੋਂ ਉਨ੍ਹਾਂ ਤੋਂ 94 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਵਿਚੋਂ 53 ਹਜ਼ਾਰ ਰੁਪਏ ਪਹਿਲਾਂ ਲੈ ਚੁੱਕਾ ਹੈ। ਹੁਣ ਰਹਿੰਦੇ 41 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਦੇ ਨੂੰ ਵਿਜੀਲੈਂਸ ਪੁਲਸ ਵੱਲੋਂ ਕਾਬੂ ਕੀਤਾ ਗਿਆ। ਉਸ ਵੱਲੋਂ ਇਹ ਰੁਪਏ ਸਰਕਾਰੀ ਗਵਾਹ ਸੁਨੀਤ ਕੁਮਾਰ ਉਪ ਮੰਡਲ ਇੰਜੀਨੀਅਰ ਡਵੀਜ਼ਨ ਨੰਬਰ-1 ਪਟਿਆਲਾ, ਰਾਜੇਸ਼ ਕੁਮਾਰ ਵਰਮਾ, ਜੂਨੀਅਰ ਇੰਜੀਨੀਅਰ ਡਵੀਜ਼ਨ ਨੰਬਰ-1 ਪਟਿਆਲਾ ਅਤੇ ਅਮਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੁਲਾੜੀ ਦੀ ਦੇਖ-ਰੇਖ ਹੇਠ ਬਰਾਮਦ ਕੀਤੇ ਗਏ ਹਨ।
ਇਸ ਮੌਕੇ ਵਿਜੀਲੈਂਸ ਟੀਮ ਚ ਸਹਾਇਕ ਥਾਣੇਦਾਰ ਪਵਿੱਤਰ ਸਿੰਘ, ਵਿਜੇ ਸ਼ਾਰਧਾ, ਕਾਰਜ ਸਿੰਘ, ਮਨਦੀਪ ਸਿੰਘ, ਸ਼ਾਮ ਸੁੰਦਰ, ਹਰਮੀਤ ਸਿੰਘ, ਰਜਨੀਸ਼ ਕੌਂਸਲ ਤੇ ਕੁੰਦਨ ਸਿੰਘ ਵੀ ਹਾਜ਼ਰ ਸਨ।
ਖੱਦਰ ਭੰਡਾਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
NEXT STORY