ਮਲੋਟ (ਜੁਨੇਜਾ) - ਜ਼ਿਲਾ ਪੁਲਸ ਮੁਖੀ ਸ੍ਰੀ ਮੁਕਤਸਰ ਸਾਹਿਬ ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਪੀ. ਸਬ-ਡਵੀਜ਼ਨ ਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਪੁਲਸ ਨੇ ਇਕ ਕਾਰ ਸਵਾਰ ਨੂੰ ਦੇਸੀ ਕੱਟੇ ਅਤੇ ਜ਼ਿੰਦਾ ਕਾਰਤੂਸ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਪਿੰਡ ਰੱਥੜੀਆਂ ਦੇ ਬੱਸ ਅੱਡੇ ਕੋਲ ਲਾਏ ਨਾਕੇ ਦੌਰਾਨ ਪਿੰਡ ਅਬੁਲ ਖੁਰਾਣਾ ਵੱਲੋਂ ਆ ਰਹੀ ਚਿੰਟੇ ਰੰਗ ਦੀ ਵਰਨਾ ਕਾਰ ਪੀ ਬੀ 30 ਟੀ 3978 ਨੂੰ ਤਲਾਸ਼ੀ ਲੈਣ ਲਈ ਰੋਕਿਆ ਗਿਆ ਸੀ। ਪੁੱਛਗਿੱਛ ਦੌਰਾਨ ਉਕਤ ਨੌਜਵਾਨ ਵੱਲੋਂ ਆਪਣਾ ਨਾਂ ਕੁਸ਼ਲਦੀਪ ਸਿੰਘ ਕਿੱਕੀ ਪੁੱਤਰ ਰਵਿੰਦਰ ਸਿੰਘ ਵਾਸੀ ਮੰਡੀ ਡੱਬਵਾਲੀ ਜ਼ਿਲਾ ਸਿਰਸਾ ਦੱਸਿਆ। ਸ਼ੱਕ ਪੈਣ 'ਤੇ ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਥੱਲਿਓਂ ਇਕ 315 ਬੋਰ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਅਤੇ ਹੋਰ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਕਾਰ ਦਾ ਨੰਬਰ ਵੀ ਜਾਅਲੀ ਹੈ।
ਪੁਲਸ ਨੇ ਕਥਿਤ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਉੱਪਰ ਡਬਵਾਲੀ ਥਾਣੇ ਵਿਚ ਵੀ ਇਰਾਦਾ-ਏ-ਕਤਲ ਦਾ ਕਥਿਤ ਤੌਰ 'ਤੇ ਮਾਮਲਾ ਦਰਜ ਹੈ, ਜੋ ਕਿ ਉਸ ਕੇਸ ਵਿਚ ਕਾਰਵਾਈ ਦੇ ਡਰੋਂ ਪੰਜਾਬ ਦੇ ਪਿੰਡ ਅਬੁਲ ਖੁਰਾਣਾ ਵਿਖੇ ਆਪਣੇ ਕਿਸੇ ਦੋਸਤ ਕੋਲ ਰਹਿ ਰਿਹਾ ਸੀ ਕਿ ਪੁਲਸ ਦੇ ਅੜਿੱਕੇ ਆ ਗਿਆ।
ਨੌਜਵਾਨ 'ਤੇ ਅੰਨ੍ਹੇਵਾਹ ਫਾਇਰਿੰਗ, ਮੌਤ
NEXT STORY