ਪੰਚਕੂਲਾ/ਬਰਵਾਲਾ (ਮੁਕੇਸ਼/ਸੰਜੇ) - ਪੰਚਕੂਲਾ ਦੇ ਬਰਵਾਲਾ ਵਿਚ ਸ਼ਿਵ ਮੰਦਰ ਦੇ ਕੋਲ ਦਿਨ-ਦਿਹਾੜੇ ਕਾਰ ਵਿਚ ਜਾ ਰਹੇ 23 ਸਾਲਾ ਨੌਜਵਾਨ ਭੁਪੇਸ਼ ਕੁਮਾਰ ਦੀ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਕਾਰਨ ਗੈਂਗਵਾਰ ਦੱਸਿਆ ਜਾ ਰਿਹਾ ਹੈ। ਭੁਪੇਸ਼ ਦੇ ਸਰੀਰ 'ਤੇ ਗੋਲੀਆਂ ਦੇ 7 ਨਿਸ਼ਾਨ ਮਿਲੇ ਹਨ। ਘਟਨਾ ਦਾ ਪਤਾ ਲਗਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਸੀਨ ਆਫ ਕ੍ਰਾਈਮ ਟੀਮ ਦੇ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲੇ ਵਿਚ 6 ਮੁਲਜ਼ਮਾਂ 'ਤੇ ਕੇਸ ਦਰਜ ਕਰ ਲਿਆ ਹੈ। ਉਥੇ ਹੀ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪਰਿਵਾਰ ਤੇ ਪਿੰਡ ਵਾਸੀਆਂ ਦਾ ਗੁੱਸਾ ਇੰਨਾ ਵਧ ਗਿਆ ਉਹ ਲਾਸ਼ ਟ੍ਰੈਕਟਰ ਵਿਚ ਰੱਖ ਕੇ ਹਾਈਵੇ-73 ਵੱਲ ਲੈ ਗਏ। ਇਸ ਤੋਂ ਬਾਅਦ ਹਾਈਵੇ 'ਤੇ ਲਾਸ਼ ਰੱਖ ਕੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ। ਘਟਨਾ ਸੋਮਵਾਰ ਸਵੇਰੇ ਕਰੀਬ 9 ਵਜੇ ਘਟੀ ਜਦ ਭੂਪੇਸ਼ ਅਦਾਲਤੀ ਤਰੀਕ 'ਤੇ ਜਾਣ ਲਈ ਨਿਕਲਿਆ ਸੀ। ਇਸ ਦੌਰਾਨ ਸਵਿਫਟ ਕਾਰ ਵਿਚ ਆਏ ਅਣਪਛਾਤੇ ਲੋਕਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਭੂਪੇਸ਼ ਦੇ ਸਿਰ, ਬਾਂਹ ਤੇ ਲੱਤ 'ਤੇ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਰ 'ਤੇ ਲਾਇਆ ਹੋਇਆ ਸੀ ਫਰਜ਼ੀ ਨੰਬਰ
ਮੁਲਜ਼ਮ ਜਦੋਂ ਘਟਨਾ ਨੂੰ ਅੰਜਾਮ ਦੇ ਕੇ ਭੱਜ ਰਹੇ ਸਨ ਤਾਂ ਮੌਜੂਦ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ। ਜਦੋਂ ਪੁਲਸ ਨੇ ਕਾਰ ਦਾ ਨੰਬਰ ਦਾ ਪਤਾ ਲਾਇਆ ਤਾਂ ਇਹ ਪਾਨੀਪਤ ਦੇ ਇਸਰਾਨਾ ਦਾ ਨਿਕਲਿਆ ਤੇ ਫਿਰ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਜਾਂਚ ਤੇਜ਼ ਕਰ ਦਿੱਤੀ ਹੈ।
ਭੂਪੇਸ਼ ਨੇ ਦਿੱਤੀ ਸੀ ਪੁਲਸ ਨੂੰ ਸ਼ਿਕਾਇਤ ਪਰ ਨਹੀਂ ਕੀਤਾ ਗਿਆ ਗੌਰ
ਪਰਿਵਾਰ ਨੇ ਦੱਸਿਆ ਕਿ ਮੋਸਟ ਵਾਂਟੇਡ ਹਮਲਾਵਰ ਜਿਸ ਨੂੰ ਪੁਲਸ ਭਾਲ ਰਹੀ ਹੈ, ਉਹ ਆਪਣੇ ਘਰ ਆਉਂਦਾ ਸੀ ਤੇ ਭੂਪੇਸ਼ ਨੇ ਇਸ ਬਾਰੇ ਸ਼ਿਕਾਇਤ ਚੌਕੀ ਇੰਚਾਰਜ ਨੂੰ ਕੀਤੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ।
ਗੁਆਂਢੀ ਦਿੰਦਾ ਸੀ ਗੈਂਗਸਟਰਾਂ ਨੂੰ ਭੂਪੇਸ਼ ਦੀ ਹਰ ਲੋਕੇਸ਼ਨ ਦੀ ਜਾਣਕਾਰੀ
ਬਰਵਾਲਾ ਕਸਬੇ ਵਿਚ ਰਹਿਣ ਵਾਲੇ ਰਾਜਕੁਮਾਰ ਨਾਮਕ ਨੌਜਵਾਨ 'ਤੇ ਪਰਿਵਾਰ ਨੇ ਦੋਸ਼ ਲਾਇਆ ਕਿ ਉਥੇ ਹੀ ਭੂਪੇਸ਼ ਦੀ ਹਰ ਲੋਕੇਸ਼ਨ ਦੀ ਜਾਣਕਾਰੀ ਗੈਂਗਸਟਰਾਂ ਨੂੰ ਦਿੰਦਾ ਸੀ। ਪੁਲਸ ਨੇ ਰਾਜਕੁਮਾਰ 'ਤੇ ਕੇਸ ਦਰਜ ਕਰ ਲਿਆ ਹੈ, ਮੁਲਜ਼ਮ ਅਜੇ ਫਰਾਰ ਹੈ।
ਬਬਲਾ ਨੇ ਸਜ਼ਾ ਨੂੰ ਹਾਈ ਕੋਰਟ 'ਚ ਦਿੱਤੀ ਚੁਣੌਤੀ
NEXT STORY